ਅਚਾਨਕ ਮੁੰਬਈ ਟੈਸਟ ਤੋਂ ਬਾਹਰ ਹੋਏ ਜਸਪੀਰ ਬੁਮਰਾ, ਜਾਣੋ ਕਾਰਣ

ਨਵੀਂ ਦਿੱਲੀ, 1 ਨਵੰਬਰ – ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ ਸ਼ੁਰੂ ਹੋ ਗਿਆ ਹੈ। ਇਹ ਮੈਚ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ, ਜਿਸ ‘ਚ ਕੀਵੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਜਿੱਤਣ ਤੋਂ ਬਾਅਦ ਟਾਮ ਲੈਥਮ ਨੇ ਕੀਵੀ ਟੀਮ ਦੇ ਪਲੇਇੰਗ-11 ‘ਚ ਦੋ ਬਦਲਾਅ ਕੀਤੇ, ਜਿਸ ‘ਚ ਮਿਸ਼ੇਲ ਸੈਂਟਨਰ ਸਾਈਡ ਸਟ੍ਰੇਨ ਕਾਰਨ ਬਾਹਰ ਹੋ ਗਏ। ਉਨ੍ਹਾਂ ਦੀ ਜਗ੍ਹਾ ਈਸ਼ ਸੋਢੀ ਨੂੰ ਤੇ ਮੈਟ ਹੈਨਰੀ ਨੂੰ ਟਿਮ ਸਾਊਥੀ ਦੀ ਜਗ੍ਹਾ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਪਲੇਇੰਗ-11 ‘ਚ ਬਦਲਾਅ ਦਾ ਐਲਾਨ ਕੀਤਾ ਹੈ। ਰੋਹਿਤ ਨੇ ਕਿਹਾ ਕਿ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੀਜਾ ਟੈਸਟ ਨਹੀਂ ਖੇਡ ਰਹੇ ਹਨ। ਬੀਸੀਸੀਆਈ ਨੇ ਵੀ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਅਪਡੇਟ ਦਿੱਤੀ ਹੈ। ਆਓ ਜਾਣਦੇ ਹਾਂ ਬੁਮਰਾਹ ਨੂੰ ਕੀ ਹੋਇਆ?

Jasprit Bumrah ਨੂੰ ਕੀ ਹੋਇਆ, ਕਿਉਂ ਤੀਜੇ ਟੈਸਟ ‘ਚੋਂ ਹੋਏ ਬਾਹਰ?

ਦਰਅਸਲ ਤੀਜੇ ਟੈਸਟ ‘ਚ ਟਾਸ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਇਸ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਪਿੱਚ ਚੰਗੀ ਲੱਗ ਰਹੀ ਹੈ। ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰੋਕ ਸਕਦੇ ਹਾਂ। ਸਾਡਾ ਧਿਆਨ ਇਸ ਟੈਸਟ ਮੈਚ ‘ਤੇ ਹੈ। ਜਸਪ੍ਰੀਤ ਬੁਮਰਾਹ ਦੀ ਤਬੀਅਤ ਠੀਕ ਨਹੀਂ, ਉਨ੍ਹਾਂ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ BCCI ਨੇ ਵੀ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਅਪਡੇਟ ਵੀ ਦਿੱਤੀ ਹੈ। BCCI ਨੇ ਟਵਿੱਟਰ ‘ਤੇ ਲਿਖਿਆ ਕਿ ਜਸਪ੍ਰੀਤ ਬੁਮਰਾਹ ਆਪਣੀ ਵਾਇਰਲ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਉਹ ਮੁੰਬਈ ਵਿੱਚ ਤੀਜੇ ਟੈਸਟ ਲਈ ਚੋਣ ਲਈ ਉਪਲਬਧ ਨਹੀਂ ਸੀ।

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ- ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਰਿਸ਼ਭ ਪੰਤ, ਰਵਿੰਦਰ ਜਡੇਜਾ, ਆਰ ਅਸ਼ਵਿਨ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਮੁਹੰਮਦ ਸਿਰਾਜ।

ਨਿਊਜ਼ੀਲੈਂਡ- ਟਾਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ, ਗਲੇਨ ਫਿਲਿਪਸ, ਈਸ਼ ਸੋਢੀ, ਮੈਟ ਹੈਨਰੀ, ਵਿਲ ਓਰੂਕੇ, ਏਜਾਜ਼ ਪਟੇਲ।

ਸਾਂਝਾ ਕਰੋ

ਪੜ੍ਹੋ