ਨਵੀਂ ਦਿੱਲੀ, 1 ਨਵੰਬਰ – ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕ੍ਰਿਕਟ ਮੈਦਾਨ ‘ਤੇ ਹੁੰਦੀਆਂ ਹਨ, ਤਾਂ ਰੋਮਾਂਚ ਦਾ ਪੱਧਰ ਹਮੇਸ਼ਾ ਹਾਈ ਰਹਿੰਦਾ ਹੈ। ਪ੍ਰਸ਼ੰਸਕਾਂ ਨੂੰ ਇਸ ਦਿਨ ਦਾ ਹਰ ਪਲ ਇੰਤਜ਼ਾਰ ਰਹਿੰਦਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੈਚ ਕਦੋਂ ਹੋਵੇਗਾ। ਦੀਵਾਲੀ ਵਾਲੇ ਦਿਨ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਣਾ ਹੈ। ਇਸ ਮੁਕਾਬਲੇ ਨੂੰ ਲੈ ਕੇ ਬਹੁਤੀ ਚਰਚਾ ਤਾਂ ਨਹੀਂ ਹੋ ਰਹੀ ਕਿਉਂਕਿ ਇਸ ਮੈਚ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। 1 ਨਵੰਬਰ ਤੋਂ ਹਾਂਗਕਾਂਗ ਵਿਚ ਟੂਰਨਾਮੈਂਟ ਦੀ ਲੰਮੇ ਸਮੇਂ ਬਾਅਦ ਵਾਪਸੀ ਹੋ ਰਹੀ ਹੈ। ਹਾਂਗਕਾਂਗ ਸਿਕਸਰਸ ਟੂਰਨਾਮੈਂਟ 7 ਸਾਲਾਂ ਬਾਅਦ ਵਾਪਸੀ ਕਰ ਰਿਹਾ ਹੈ, ਜਿਸ ਵਿਚ 12 ਟੀਮਾਂ ਹਿੱਸਾ ਲੈਣਗੀਆਂ। ਪਹਿਲਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਭਾਰਤ ਦੀ ਕਪਤਾਨੀ ਰੌਬਿਨ ਉਥੱਪਾ ਕੋਲ ਹੈ, ਜਦੋਂਕਿ ਪਾਕਿਸਤਾਨ ਟੀਮ ਦੀ ਕਮਾਨ ਫਾਹਮ ਅਸ਼ਰਫ ਦੇ ਹੱਥਾਂ ‘ਚ ਹੈ। ਜੇ ਟੂਰਨਾਮੈਂਟ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ 6-6 ਖਿਡਾਰੀ ਹੁੰਦੇ ਹਨ। ਇਹ ਮੈਚ 10 ਓਵਰ ਪ੍ਰਤੀ ਪਾਰੀ ਦਾ ਹੈ। ਇਸ ਟੂਰਨਾਮੈਂਟ ਵਿਚ ਵਿਕਟਕੀਪਰ ਨੂੰ ਛੱਡ ਕੇ ਹਰ ਖਿਡਾਰੀ ਨੂੰ ਗੇਂਦਬਾਜ਼ੀ ਕਰਨੀ ਪੈਂਦੀ ਹੈ। ਇਸ ਮੈਚ ‘ਚ ਸਾਲਟ ਮੈਨ ਦਾ ਨਿਯਮ ਹੁੰਦਾ ਹੈ, ਜਿਸ ’ਚ ਜ਼ਰੂਰੀ ਹੁੰਦਾ ਹੈ ਕਿ ਜੇ ਟੀਮ ਦੀਆਂ 5 ਵਿਕਟਾਂ ਪੰਜ ਓਵਰਾਂ ਤੋਂ ਪਹਿਲਾਂ ਡਿੱਗ ਜਾਣ ਤਾਂ ਹੀ ਆਖਰੀ ਬੱਲੇਬਾਜ਼ ਇਕੱਲਾ ਬੱਲੇਬਾਜ਼ੀ ਕਰ ਸਕਦਾ ਹੈ। ਬੱਲੇਬਾਜ਼ਾਂ ਨੂੰ 31 ਦੌੜਾਂ ‘ਤੇ ਰਿਟਾਇੜ ਹੋਣਾ ਪੈਂਦਾ ਹੈ।
ਭਾਰਤ ਬਨਾਮ ਪਾਕਿਸਤਾਨ ਹਾਂਗਕਾਂਗ ਸਿਕਸ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਂਗਕਾਂਗ ਸਿਕਸ ਮੈਚ 1 ਨਵੰਬਰ ਨੂੰ ਖੇਡਿਆ ਜਾਵੇਗਾ।
ਕਿੱਥੇ ਖੇਡਿਆ ਜਾਵੇਗਾ ਮੈਚ?
ਭਾਰਤ ਬਨਾਮ ਪਾਕਿਸਤਾਨ ਵਿਚਾਲੇ ਹਾਈ-ਵੋਲਟੇਜ ਮੈਚ ਟਿਨ ਕਵਾਂਗ ਰੋਡ ਰੀਕ੍ਰਿਏਸ਼ਨ ਗਰਾਊਂਡ (ਮਿਸ਼ਨ ਰੋਡ ਗਰਾਊਂਡ), ਹਾਂਗਕਾਂਗ ਵਿਖੇ ਖੇਡਿਆ ਜਾਵੇਗਾ।
ਮੈਚ ਦਾ ਲਾਈਵ ਟੈਲੀਕਾਸਟ ਕਿਵੇਂ ਦੇਖਣਾ ਹੈ?
ਭਾਰਤ ਬਨਾਮ ਪਾਕਿਸਤਾਨ ਹਾਂਗਕਾਂਗ ਸਿਕਸਸ ਮੈਚ ਦਾ ਸਿੱਧਾ ਪ੍ਰਸਾਰਨ ਸਟਾਰ ਸਪੋਰਟਸ ਨੈੱਟਵਰਕ ‘ਤੇ ਟੈਲੀਵਿਜ਼ਨ ‘ਤੇ ਹੋਵੇਗਾ।
ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਹੋਵੇਗੀ?
ਭਾਰਤ-ਪਾਕਿਸਤਾਨ ਮੈਚ ਦੀ ਲਾਈਵ ਸਟ੍ਰੀਮਿੰਗ ਭਾਰਤ ਵਿਚ ਫੈਨਕੋਡ ਐਪ ਅਤੇ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।