ਚੰਡੀਗੜ੍ਹ, 16 ਜੁਲਾਈ
ਪੰਜਾਬ ਤੇ ਹਰਿਆਣਾ ’ਚ ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਫਿਰ ਤਾਪਮਾਨ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ ਜਦਕਿ ਕੌਮੀ ਰਾਜਧਾਨੀ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਦਰਜ ਕੀਤਾ ਗਿਆ। ਦੋਵਾਂ ਰਾਜਧਾਨੀਆਂ ਦਾ ਤਾਪਮਾਨ ਆਮ ਤੋਂ ਤਿੰਨ ਦਰਜੇ ਵੱਧ ਰਿਹਾ। ਪੰਜਾਬ ਵਿੱਚ ਅੰਮ੍ਰਿਤਸਰ ਦਾ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਦਾ ਤਾਪਮਾਨ 36.7 ਡਿਗਰੀ ਜਦਕਿ ਪਟਿਆਲਾ ਦਾ 36 ਡਿਗਰੀ ਦਰਜ ਕੀਤਾ। ਦੋਵਾਂ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ ਕ੍ਰਮਵਾਰ ਤਿੰਨ ਅਤੇ ਦੋ ਦਰਜੇ ਵੱਧ ਰਿਹਾ। ਪੰਜਾਬ ਵਿੱਚ 18 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 19 ਤੇ 20 ਜੁਲਾਈ ਨੂੰ ਸੂਬੇ ਦੇ ਦੁਰੇਡੇ ਥਾਵਾਂ ’ਤੇ ਮੀਂਹ ਪੈਣ ਦੀਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਸਬੰਧੀ ਚਿਤਾਵਨੀ ਜਾਰੀ
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਾਮੀ ਕੁਝ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਿਮਲਾ ਮੌਸਮ ਕੇਂਦਰ ਨੇ ਸੂਬੇ ’ਚ 22 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਦਕਿ 20 ਜੁਲਾਈ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਦਫ਼ਤਰ ਵੱਲੋਂ ਸੂਬੇ ਦੇ ਮੈਦਾਨਾਂ, ਨੀਵੇਂ ਅਤੇ ਦਰਮਿਆਨੇ ਪਹਾੜਾਂ ’ਚ 17 ਜੁਲਾਈ ਨੂੰ ਭਾਰੀ ਬਾਰਿਸ਼ ਅਤੇ ਗਰਜ ਚਮਕ ਸਬੰਧੀ ਪੀਲੀ ਚਿਤਾਵਨੀ ਜਦਕਿ 18 ਤੋਂ 20 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਸਬੰਧੀ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ