Nokia ਨੇ ਲਾਂਚ ਕੀਤਾ 2 ਇੰਚ ਦੀ ਡਿਸਪਲੇਅ ਤੇ 1000 mAh ਬੈਟਰੀ ਵਾਲਾ ਨਵਾਂ 4G ਫੋਨ

ਨਵੀਂ ਦਿੱਲੀ, 29 ਅਕਤੂਬਰ – ਐੱਚ.ਐਮ.ਡੀ ਨੇ ਨੋਕੀਆ 110 4G (2024) ਫੀਚਰ ਫੋਨ ਗਲੋਬਲ ਮਾਰਕੀਟ ‘ਚ ਲਾਂਚ ਕਰ ਦਿੱਤਾ ਹੈ। 4ਜੀ ਫੋਨ ਕੰਪਨੀ ਦੀ ਅਧਿਕਾਰਤ ਸਾਈਟ ‘ਤੇ ਸਾਰੇ ਸਪੈਸੀਫਿਕੇਸ਼ਨਜ਼ ਦੇ ਨਾਲ ਆ ਗਿਆ ਹੈ। ਨੋਕੀਆ ਫੋਨ ਬਣਾਉਣ ਵਾਲੀ ਕੰਪਨੀ ਐੱਚ.ਐਮ.ਡੀ ਕੰਪਨੀ ਇਸ ਨੂੰ ਤਿੰਨ ਕਲਰ ਆਪਸ਼ਨ ਤੇ 1000 mAh ਬੈਟਰੀ ਵਰਗੇ ਫੀਚਰਜ਼ ਨਾਲ ਲੈ ਕੇ ਆਈ ਹੈ। ਫਿਲਹਾਲ ਇਸ ਦੀ ਕੀਮਤ ਤੇ ਉਪਲੱਬਧਤਾ ਦੇ ਬਾਰੇ ‘ਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਆਉਣ ਵਾਲੇ ਦਿਨਾਂ ‘ਚ ਇਸ ਦੀ ਕੀਮਤ ਦਾ ਖੁਲਾਸਾ ਹੋਣ ਦੀ ਉਮੀਦ ਹੈ। ਫੋਨ ਦਾ ਡਿਜ਼ਾਈਨ ਕਿਵੇਂ ਦਾ ਹੈ ਅਤੇ ਇਸ ‘ਚ ਕਿਹੜੇ-ਕਿਹੜੇ ਫੀਚਰਜ਼ ਦਿੱਤੇ ਗਏ ਹਨ। ਅਸੀਂ ਤੁਹਾਨੂੰ ਇੱਥੇ ਇਸ ਬਾਰੇ ਦੱਸਣ ਜਾ ਰਹੇ ਹਾਂ।

ਨੋਕੀਆ 110 4G (2024) ਦੀਆਂ ਖੂਬੀਆਂ

ਫੀਚਰ ਫੋਨ ‘ਚ 2-ਇੰਚ ਦੀ TFT LCD ਡਿਸਪਲੇ ਹੈ, 4G ਕੁਨੈਕਟੀਵਿਟੀ ਵਾਲਾ ਫੋਨ 128 MB ਰੈਮ ਅਤੇ 64 MB ਸਟੋਰੇਜ ਨਾਲ ਆਉਂਦਾ ਹੈ। ਫੋਨ ਸਿੰਪਲ ਟਾਸਕ ਹੈਂਡਲ ਕਰਨ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਨਾਲ ਕਾਲਿੰਗ, ਟੈਕਸਟਿੰਗ ਤੇ ਮਿਊਜ਼ਿਕ ਸੁਣਨ ਵਰਗੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ।

1000 mAh ਦੀ ਬੈਟਰੀ

ਲੰਬਾ ਬੈਕਅਪ ਦੇਣ ਲਈ ਇਸ ਵਿਚ ਕੰਪਨੀ 1000 mAh ਦੀ ਰਿਮੂਵੇਬਲ ਬੈਟਰੀ ਆਫਰ ਕਰ ਰਹੀ ਹੈ। ਇਸ ਨੂੰ ਚਾਰਜ ਕਰਨ ਲਈ USB-C ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਫੋਨ ਨੂੰ ਆਧੁਨਿਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਐੱਚ.ਡੀ ਵੌਇਸ ਕੁਆਲਿਟੀ ਹੈ ਜੋ ਕਾਲਿੰਗ ਦੌਰਾਨ ਸਪਸ਼ਟ ਆਡੀਓ ਗੁਣਵੱਤਾ ਨੂੰ ਯਕੀਨੀ ਬਣਾਉਂਦੀ ਹੈ। ਇਸ ਵਿਚ ਬੇਸਿਕ ਕੈਮਰਾ, ਫਲੈਸ਼ਲਾਈਟ ਤੇ ਐਫਐਮ ਰੇਡੀਓ ਵੀ ਹੈ। ਨਾਲ ਹੀ ਫੋਨ ‘ਚ ਕਲਾਸਿਕ ਸਨੇਕ ਗੇਮ ਦਿੱਤੀ ਗਈ ਹੈ। ਫੀਚਰ ਫੋਨ ਵੱਡਾ ਕੀਪੈਡ ਦਿੱਤਾ ਗਿਆ ਹੈ ਜਦੋਂਕਿ ਨੈਨੋ-ਪੈਟਰਨ ਵਾਲੀ ਸਿਰੇਮਿਕ ਕੋਟਿੰਗ ਸਟਾਈਲ ਕੋਟਿੰਗ ਨੂੰ ਜੋੜਦੀ ਹੈ। ਇਹ ਫੀਚਰ ਫੋਨ ਉਨ੍ਹਾਂ ਲੋਕਾਂ ਲਈ ਚੰਗਾ ਸਾਬਤ ਹੋ ਸਕਦਾ ਹੈ ਜੋ ਕਿਫਾਇਤੀ ਕੀਮਤ ਦੀ ਰੇਂਜ ‘ਚ ਕੀਪੈਡ ਫੋਨ ਖਰੀਦਣਾ ਚਾਹੁੰਦੇ ਹਨ ਤੇ ਫੋਨ ‘ਤੇ ਜ਼ਿਆਦਾ ਸਮਾਂ ਨਹੀਂ ਬਿਤਾਉਂਦੇ।

ਕੀਮਤ ਤੇ ਉਪਲਬਧਤਾ

ਨੋਕੀਆ ਦੇ ਇਸ ਫੀਚਰ ਫੋਨ ਦੀ ਕੀਮਤ ਦਾ ਅਜੇ ਤਕ ਖੁਲਾਸਾ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਉਪਲਬਧਤਾ ਦਾ ਖੁਲਾਸਾ ਹੋਇਆ ਹੈ। ਇਹ ਪਿਛਲੇ ਮਾਡਲ ਨਾਲੋਂ ਕਿਫਾਇਤੀ ਹੋਣ ਦੀ ਉਮੀਦ ਹੈ ਕਿਉਂਕਿ ਭਾਰਤ ‘ਚ 2023 ਮਾਡਲ ਦੀ ਕੀਮਤ 2,499 ਰੁਪਏ ਹੈ ਜੋ ਕਿ ਲਗਪਗ $30 ਹੈ। ਤੁਸੀਂ ਪੁਰਾਣੇ ਫੋਨ ਨੂੰ Amazon ਤੋਂ 2,199 ਰੁਪਏ ‘ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਫੋਨ ‘ਚ ਫੋਟੋਆਂ ਅਤੇ ਵੀਡੀਓ ਨੂੰ ਸੇਵ ਕਰਨ ਲਈ 32GB ਸਟੋਰੇਜ ਦਿੱਤੀ ਗਈ ਹੈ।

ਸਾਂਝਾ ਕਰੋ

ਪੜ੍ਹੋ