ਸਿਹਤਮੰਦ ਰਹਿਣ ਲਈ ਰੋਜ਼ਨਾ ਖਾਓ ਭਿੱਜੇ ਅੰਜੀਰ

ਨਵੀਂ ਦਿੱਲੀ, 28 ਅਕਤੂਬਰ – ਸਿਹਤਮੰਦ ਰਹਿਣ ਲਈ ਲੋਕ ਕਈ ਫੂਡਜ਼ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਦੇ ਹਨ। ਡ੍ਰਾਈ ਫਰੂਟਸ ਇਨ੍ਹਾਂ ‘ਚੋਂ ਇਕ ਹਨ, ਜਿਨ੍ਹਾਂ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਅਲੱਗ-ਅਲੱਗ ਤਰ੍ਹਾਂ ਦੇ ਡ੍ਰਾਈ ਫਰੂਟਸ ਸਿਹਤ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਫਾਇਦੇ ਦਿੰਦੇ ਹਨ। ਅੰਜੀਰ ਅਜਿਹਾ ਡ੍ਰਾਈ ਫਰੂਟ ਹੈ, ਜੋ ਕਾਫ਼ੀ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਸਿਹਤ ਨੂੰ ਕਈ ਲਾਭ ਦਿੰਦਾ ਹੈ। ਖ਼ਾਸ ਕਰਕੇ ਇਸ ਨੂੰ ਪਾਣੀ ‘ਚ ਭਿਉਂ ਕੇ ਖਾਧਾ ਜਾਵੇ ਤਾਂ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਰਾਤ ਨੂੰ 1-2 ਅੰਜੀਰਾਂ ਨੂੰ ਇਕ ਕੱਪ ਪਾਣੀ ‘ਚ ਭਿਉਂ ਕੇ ਅਗਲੇ ਦਿਨ ਤਕ ਪਾਣੀ ‘ਚ ਫੁੱਲਣ ਦਿਓ। ਅਗਲੀ ਸਵੇਰ ਇਸ ਪਾਣੀ ਤੇ ਭਿੱਜੀ ਹੋਈ ਅੰਜੀਰ ਨਾਲ ਆਪਣੇ ਦਿਨ ਦੀ ਸ਼ੁਰੂਆ ਕਰੋ ਤਾਂ ਤੁਹਾਨੂੰ ਕਈ ਲਾਭ ਮਿਲਣਗੇ। ਜੇ ਤੁਸੀਂ ਭਿੱਜੇ ਅੰਜੀਰਾਂ ਦੇ ਫਾਇਦਿਆਂ ਤੋਂ ਅਣਜਾਣ ਹੋ ਤਾਂ ਜਾਣਦੇ ਹਾਂ ਹੈਰਾਨ ਵਾਲੇ ਫਾਇਦਿਆਂ ਬਾਰੇ।

ਪਾਚਨ ਲਈ ਵਧੀਆ

ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਭਿੱਜੇ ਅੰਜੀਰ ਕਾਫ਼ੀ ਲਾਭਕਾਰੀ ਹੁੰਦੇ ਹਨ। ਇਹ natural laxative ਦੇ ਰੂਪ ‘ਚ ਕੰਮ ਕਰਦ ਹਨ, ਜੋ ਸਿਹਤਮੰਦ ਪਾਚਨ ਨੂੰ ਉਤਸ਼ਾਹ ਦਿੰਦਾ ਹੈ। ਇਸ ਦੇ ਨਾਲ ਹੀ ਇਹ ਡਾਈਟਰੀ ਫਾਈਬਰ ਦਾ ਸ਼ਾਨਦਾਰ ਸਰੋਤ ਹੈ, ਜੋ ਕਬਜ਼ ਰੋਕਣ ‘ਚ ਮਦਦ ਕਰਦਾ ਹੈ।

ਇਮਿਊਨਿਟੀ ਕਰੋ ਮਜ਼ਬੂਤ

ਜੇ ਤੁਸੀਂ ਆਪਣੀ ਇਮਿਊਨਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਭਿੱਜੇ ਅੰਜੀਰ ਖਾਣੇ ਸ਼ੁਰੂ ਕਰ ਦਿਉ। ਅੰਜੀਰ ‘ਚ ਮੌਜੂਦ ਵਿਟਾਮਿਨ, ਮਿਨਰਲਜ਼ ਤੇ ਐਂਟੀਆਕਸੀਡੈਂਟ ਮਿਸ਼ਰਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਹੀ ਸਰੀਰ ਨੂੰ ਬਿਮਾਰੀਆਂ ਨਾਲ ਲੜਨ ‘ਚ ਵੀ ਮਦਦ ਕਰਦਾ ਹੈ।

ਕੰਟਰੋਲ ’ਚ ਹੁੰਦਾ ਭਾਰ

ਜੇ ਤੁਸੀਂ ਆਪਣਾ ਭਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭਿੱਜੇ ਅੰਜੀਰ ਤੁਹਾਡੀ ਸਿਹਤ ਲਈ ਕਾਫ਼ੀ ਮਦਦਗਾਰ ਹਨ। ਅੰਜੀਰ ‘ਚ ਮੌਜੂਦ ਫਾਈਬਰ ਦੀ ਮਾਤਰਾ ਲੰਮੇਂ ਸਮੇਂ ਤਕ ਪੇਟ ਭਰਿਆ ਰੱਖਦੀ ਹੈ, ਜਿਸ ਨਾਲ ਜ਼ਿਆਦਾ ਖਾਣ ‘ਤੇ ਕੰਟਰੋਲ ਰਹਿੰਦਾ ਹੈ। ਇਸ ਦੇ ਨਾਲ ਹੀ ਮੈਟਾਬੋਲਿਜ਼ਮ ਨੂੰ ਉਤਸ਼ਾਹ ਮਿਲਦਾ ਹੈ ਤੇ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ।

ਚਮੜੀ ਲਈ ਗੁਣਕਾਰੀ

ਭਿੱਜੇ ਅੰਜੀਰ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਕਾਫ਼ੀ ਗੁਣਕਾਰੀ ਹੁੰਦੇ ਹਨ। ਇਸ ‘ਚ ਮੌਜੂਦ ਵਿਟਾਮਿਨ ਤੇ ਐਂਟੀਆਕਸੀਡੈਂਟ ਚਮੜੀ ਨੂੰ ਹੈਲਦੀ ਤੇ ਗਲੋਇੰਗ ਬਣਾਉਣ ‘ਚ ਮਦਦ ਕਰਦੇ ਹਨ । ਇਸ ਦੇ ਨਾਲ ਹੀ ਇਹ ਉਮਰ ਵਧਣ ਦੇ ਲੱਛਣਾਂ ਨੂੰ ਘੱਟ ਕਰਦੇ ਹਨ ਤੇ ਚਮੜੀ ਦੀ ਸਾਫ਼ ਰੰਗਤ ਨੂੰ ਵੀ ਉਤਸ਼ਾਹ ਦਿੰਦੇ ਹਨ।

ਪੋਸ਼ਕ ਤੱਤਾਂ ਨਾਲ ਭਰਪੂਰ

ਅੰਜੀਰ ਦਾ ਪਾਣੀ ਜ਼ਰੂਰੀ ਵਿਟਾਮਿਨ ਤੇ ਮਿਨਰਲਜ਼ ਨਾਲ ਭਰਪੂਰ ਹੁੰਦਾ ਹੈ, ਜਿਸ ‘ਚ ਵਿਟਾਮਿਨ A, ਵਿਟਾਮਿਨ B, ਪੋਟਾਸ਼ੀਅਮ, ਮੈਗਨੀਸ਼ੀਅਮ, ਜਿੰਕ, ਕਾਪਰ, ਮੈਗਨੀਜ਼ ਤੇ ਆਈਰਨ ਸ਼ਾਮਿਲ ਹਨ। ਇਹ ਪੋਸ਼ਕ ਤੱਤ ਤੁਹਾਡੀ ਸਿਹਤ ਨੂੰ ਵਧੀਆ ਬਣਾਉਣ ‘ਚ ਮਦਦ ਕਰਦੇ ਹਨ।

ਸਾਂਝਾ ਕਰੋ

ਪੜ੍ਹੋ