ਪਹਿਲੀ ਨਵੰਬਰ ਤੋਂ ਬਦਲ ਜਾਣਗੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਤੇ ਨਿਯਮ

ਨਵੀਂ ਦਿੱਲੀ, 28 ਅਕਤੂਬਰ – ਤਿਉਹਾਰੀ ਹਫ਼ਤਾ ਸ਼ੁਰੂ ਹੋ ਗਿਆ ਹੈ, ਇਸ ਦੇ ਨਾਲ ਹੀ ਕੁਝ ਦਿਨਾਂ ਬਾਅਦ ਅਕਤੂਬਰ ਮਹੀਨਾ ਖ਼ਤਮ ਹੋ ਕੇ ਨਵੰਬਰ ਮਹੀਨਾ ਸ਼ੁਰੂ ਹੋਵੇਗਾ। ਇਸ ਮਹੀਨੇ ਦੀ ਪਹਿਲੀ ਤਰੀਕ ਤੋਂ ਹੀ ਕਈ ਫਾਈਨਾਂਸ਼ੀਅਲ ਨਿਯਮਾਂ ਨਾਲ ਕਈ ਚੀਜ਼ਾਂ ਦੀਆਂ ਕੀਮਤਾਂ ‘ਚ ਤਬਦੀਲੀ ਹੋਵੇਗੀ। ਇਸ ਦਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪਵੇਗਾ। ਜਾਣਦੇ ਹਾਂ ਨਵੰਬਰ ਮਹੀਨੇ ਕਿਹੜੇ ਨਿਯਮਾਂ ਤੇ ਕੀਮਤਾਂ ‘ਚ ਬਦਲਾਅ ਹੋਵੇਗਾ।

LPG ਸਿਲੰਡਰ ਦੀਆਂ ਕੀਮਤਾਂ ‘ਚ ਹੋਵੇਗੀ ਤਬਦੀਲੀ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀ ਕੀਮਤ (LPG Cylinder Price) ਅਪਡੇਟ ਹੁੰਦੀ ਹੈ। ਦੇਸ਼ ਦੀਆਂ ਮੁੱਖ ਤੇਲ ਮਾਰਕੀਟ ਕੰਪਨੀਆਂ ਇਨ੍ਹਾਂ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ (Commercial Cylinder Price) ‘ਚ ਵਾਧਾ ਕੀਤਾ ਗਿਆ ਹੈ। ਅਕਤੂਬਰ ‘ਚ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ‘ਚ 48.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਰ 14 ਕਿਲੋਗ੍ਰਾਮ ਵਾਲੇ ਸਿਲੰਡਰਾਂ ਦੀਆਂ ਕੀਮਤਾਂ ‘ਚ ਕਟੌਤੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

jet fuel ਨਾਲ CNG ਦੀਆਂ ਕੀਮਤਾਂ ਅਪਡੇਟ

LPG ਸਿਲੰਡਰਾਂ ਦੀਆਂ ਕੀਮਤਾਂ ਨਾਲ 1 ਨਵੰਬਰ 2024 ਨੂੰ ATF ਤੇ CNG-PNG ਦੀ ਕੀਮਤ ਅਪਡੇਟ ਹੋਵੇਗੀ। ਪਿਛਲੇ ਕੁਝ ਮਹੀਨਿਆਂ ਤੋਂ ATF ਦੀਆਂ ਕੀਮਤਾਂ ‘ਚ ਕਟੌਤੀ ਹੋਈ ਸੀ। ਇਸ ਵਾਰ ਵੀ ਕੀਮਤਾਂ ‘ਚ ਕਟੌਤੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ CNG-PNG ਦੀਆਂ ਕੀਮਤਾਂ ‘ਚ ਕਈ ਸਮੇਂ ਤੋਂ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਉਮੀਦ ਹੈ ਕਿ ਇਨ੍ਹਾਂ ਦੀਆਂ ਕੀਮਤਾਂ ‘ਚ ਬਦਲਾਅ ਹੋ ਸਕਦਾ ਹੈ।

SBI ਕ੍ਰੈਡਿਟ ਕਾਰਡ ਦੇ ਨਿਯਮਾਂ ‘ਚ ਬਦਲਾਅ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਦੇ ਕ੍ਰੈਡਿਟ ਕਾਰਡ ਨਿਯਮਾਂ (Credit Card Rule Change) ‘ਚ ਵੱਡਾ ਬਦਲਾਅ ਹੋਣ ਵਾਲਾ ਹੈ। 1 ਨਵੰਬਰ ਤੋਂ Unsecured SBI ਕ੍ਰੈਡਿਟ ਕਾਰਡ ‘ਤੇ ਫਾਈਨਾਂਸ ਚਾਰਜ 3.75 ਫ਼ੀਸਦੀ ਹੋਵੇਗਾ। ਉੱਥੇ ਹੀ ਯੂਟੀਲਿਟੀ ਸਰਵਿਸ (Utility Services) ‘ਚ 50,000 ਰੁਪਏ ਤੋਂ ਜ਼ਿਆਦਾ ਪੇਮੈਂਟ ਕਰਨ ‘ਤੇ 1 ਫੀਸਦੀ ਵਾਧੂ ਚਾਰਜ ਲੱਗੇਗਾ।

Mutual Fund ਦੇ ਨਿਯਮਾਂ ‘ਚ ਬਦਲਾਅ

ਮਾਰਕੀਟ ਰੇਗੂਲੇਟਰ ਸੇਬੀ (SEBI) ਨੇ ਮਿਊਚਲ ਫੰਡ (Mutual Fund Rule) ‘ਚ Insider trading ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮ ਅਨੁਸਾਰ Asset Management ਕੰਪਨੀਆਂ (AMCs) ਨੌਮਿਨੀ ਜਾਂ ਫਿਰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ 15 ਲੱਖ ਰੁਪਏ ਤੋਂ ਜ਼ਿਆਦਾ ਦੀ ਟਰਾਂਜੈਕਸ਼ਨ ਬਾਰੇ ਜਾਣਕਾਰੀ ਦੇਣੀ ਪਵੇਗੀ।

TRAI ਦੇ ਨਵੇਂ ਨਿਯਮ ਹੋਣਗੇ ਲਾਗੂ

1 ਨਵੰਬਰ ਤੋਂ ਟੈਲੀਕਾਮ ਸੈਕਟਰ ਨਿਯਮਾਂ ‘ਚ ਵੀ ਬਦਲਾਅ ਹੋਣ ਜਾ ਰਿਹਾ ਹੈ। ਉਮੀਦ ਹੈ ਕਿ 1 ਨਵੰਬਰ 2024 ਨੂੰ TRAI ਦੇ ਨਵੇਂ ਨਿਯਮ ਅਨੁਸਾਰ ਟੈਲੀਕਾਮ ਕੰਪਨੀ ਨੇ (JIO, Airtel) ਸਾਰੀਆਂ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਮੈਸੇਜ ਟ੍ਰੇਸੀਬਿਲਟੀ ਨਿਯਮ ਲਾਗੂ ਕਰਨ। ਇਸ ਤੋਂ ਇਲਾਵਾ ਸਾਰੀਆਂ ਕੰਪਨੀਆਂ ਸਪੈਮ ਨੰਬਰਾਂ ਨੂੰ ਬਲੌਕ ਕਰ ਦੇਣ। ਕੰਪਨੀਆਂ ਯੂਜ਼ਰਜ਼ ਤਕ ਮੈਸੇਜ ਪਹੁੰਚਣ ਤੋਂ ਪਹਿਲਾਂ ਹੀ ਮੈਸੇਜ ਨੂੰ ਸਪੈਮ ਲਿਸਟ ‘ਚ ਪਾ ਕੇ ਨੰਬਰ ਬਲੌਕ ਕਰ ਸਕਦੀਆਂ ਹਨ।

Bank Holiday ਲਿਸਟ

ਨਵੰਬਰ ‘ਚ ਤਿਉਹਾਰਾਂ ਤੇ ਪਬਲਿਕ ਛੁੱਟੀਆ ਕਾਰਨ ਕੁੱਲ 13 ਦਿਨ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ। ਮਹਾਰਾਸ਼ਟਰ ਤੇ ਝਾਰਖੰਡ ‘ਚ ਵਿਧਾਨ ਸਭਾ ਚੋਣਾਂ ਕਾਰਨ ਵੀ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ। RBI ਨੇ ਨਵੰਬਰ ਲਈ ਬੈਂਕ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ।

ਸਾਂਝਾ ਕਰੋ

ਪੜ੍ਹੋ