ਸੈਮਸੰਗ ਲਾਂਚ ਕੀਤੇ ਪ੍ਰੀਮੀਅਮ ਡਿਜ਼ਾਈਨ ਤੇ ਜ਼ਬਰਦਸਤ ਫੀਚਰਜ਼ ਨਾਲ ਲੈਸ ਵਾਲੇ ਦੋ ਫੋਲਡੇਬਲ ਫੋਨ

ਨਵੀਂ ਦਿੱਲੀ, 28 ਅਕਤੂਬਰ – ਸੈਮਸੰਗ ਨੇ ਚੀਨ ‘ਚ ਦੋ ਨਵੇਂ ਫੋਲਡੇਬਲ ਫੋਨ ਲਾਂਚ ਕੀਤੇ ਹਨ। ਹਰ ਸਾਲ ਕੰਪਨੀ ਆਪਣੀ ਡਬਲਯੂ ਸੀਰੀਜ਼ ‘ਚ ਫੋਲਡੇਬਲ ਫੋਨ ਪੇਸ਼ ਕਰਦੀ ਹੈ, ਜੋ ਸ਼ਾਨਦਾਰ ਡਿਜ਼ਾਈਨ ਤੇ ਮਜ਼ਬੂਤ ​​ਫੀਚਰਜ਼ ਨਾਲ ਲੈਸ ਹੁੰਦੇ ਹਨ। ਹੁਣ ਸੈਮਸੰਗ ਨੇ Samsung W25 ਤੇ W25 ਫਲਿੱਪ ਫੋਨ ਲਾਂਚ ਕੀਤੇ ਹਨ। ਇਸ ‘ਚ W25 ਫਲਿੱਪ ‘Galaxy Z Flip 6’ ‘ਤੇ ਆਧਾਰਿਤ ਹੈ ਜਦਕਿ W25 ਹਾਲ ਹੀ ‘ਚ ਲਾਂਚ ਹੋਏ Galaxy Z Fold ਸਪੈਸ਼ਲ ਐਡੀਸ਼ਨ ‘ਤੇ ਆਧਾਰਿਤ ਹੈ। ਇਹ ਦੋਵੇਂ ਫੋਲਡੇਬਲ ਫੋਨ ਪ੍ਰੀਮੀਅਮ ਡਿਜ਼ਾਈਨ ਤੇ ਸ਼ਾਨਦਾਰ ਫੀਚਰਜ਼ ਨਾਲ ਲਿਆਂਦੇ ਗਏ ਹਨ। ਦੋਵੇਂ ਫੋਨ ਸਿਰੇਮਿਕ ਬਲੈਕ ਬੈਕ ਪੈਨਲ ਨਾਲ ਸਟਾਈਲ ਕੀਤੇ ਗਏ ਹਨ ਜਿਨ੍ਹਾਂ ਵਿਚ “ਹਾਰਟ ਟੂ ਦਿ ਵਰਲਡ” ਲੋਗੋ, ਇੱਕ ਗੋਲਡ ਐਲੂਮੀਨੀਅਮ ਫਰੇਮ ਅਤੇ ਇਕ ਰਿਫਾਇੰਡ ਹਿੰਜ ਮਿਲਦੀ ਹੈ।

Samsung W25 Flip : ਸਪੈਸੀਫਿਕੇਸ਼ਨਜ਼

ਸੈਮਸੰਗ W25 ਫਲਿੱਪ ‘ਚ 6.7-ਇੰਚ ਦੀ ਮੁੱਖ ਸਕ੍ਰੀਨ ਤੇ 3.4-ਇੰਚ ਦੀ ਬਾਹਰੀ ਡਿਸਪਲੇਅ ਹੈ, ਯੂਜ਼ਰਜ਼ ਕਲਾਉਡ ਫੈਨ ਐਲੀਗੈਂਸ ਤੇ ਅਨੁਭਵੀ ਐਪ ਐਕਸੈਸ ਸਮੇਤ ਗਤੀਸ਼ੀਲ ਵਾਲਪੇਪਰ ਸੈੱਟ ਕਰ ਸਕਦੇ ਹਨ। ਫੋਲਡੇਬਲ ਫੋਨ ‘ਚ 50MP ਮੁੱਖ ਕੈਮਰਾ ਹੈ ਜੋ AI ਤੇ ਆਟੋਫੋਕਸ ਦੇ ਨਾਲ ਆਉਂਦਾ ਹੈ। ਕੰਪਨੀ 2x ਆਪਟੀਕਲ ਜ਼ੂਮ ਸਪੋਰਟ ਦਾ ਵੀ ਦਾਅਵਾ ਕਰਦੀ ਹੈ।

Samsung W25

Samsung W25 ਬੁੱਕ-ਸਟਾਈਲ ਫੋਲਡੇਬਲ ‘ਚ ਕਲਾਸਿਕ ਬੁੱਕ-ਸਟਾਈਲ ਫੋਲਡੇਬਲ ਡਿਜ਼ਾਈਨ ਬਰਕਰਾਰ ਹੈ ਜੋ ਦੇਖਣ ਵਿਚ ਆਕਰਸ਼ਕ ਲਗਦਾ ਹੈ। ਇਸ ਵਿਚ 8 ਇੰਜ ਦੀ ਮੇਨ ਡਿਸਪਲੇਅ ਤੇ 6.5 ਇੰਜ ਦੀ ਆਉਡਰ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਵਜ਼ਨ 255 ਗ੍ਰਾਮ ਹੈ। ਫੋਨ ਵਿਚ 200MP ਦਾ ਹਾਈ ਰੈਜ਼ੋਲਿਊਸ਼ਨ ਕੈਮਰਾ ਦਿੱਤਾ ਗਿਆ ਹੈ।

ਦੋਵਾਂ ‘ਚ Snapdragon 8 Elite ਪ੍ਰੋਸੈਸਰ

ਦੋਵਾਂ ਸਮਾਰਟਫੋਨਜ਼ ‘ਚ Snapdragon 8 Elite ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਚਿਪਸੈੱਟ ਪਿਛਲੇ ਜੇਨ ਪ੍ਰੋਸੈਸਰ ਦੇ ਮੁਕਾਬਲੇ ਬਿਹਤਰ ਪਰਫਾਰਮੈਂਸ ਦਿੰਦਾ ਹੈ। ਇਹ 3nm ‘ਤੇ ਬਣਿਆ ਹੈ। ਇਸ ਕਾਰਨ ਬੈਟਰੀ ਲਾਈਫ ਪਰਫਾਰਮੈਂਸ ਵੀ ਬਿਹਤਰ ਹੋ ਗਈ ਹੈ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਦੋਵਾਂ ਨਵੀਨਤਮ ਮਾਡਲਾਂ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਹ 16GB ਰੈਮ ਅਤੇ 512GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਇਹਨਾਂ ਵਿੱਚ ਇੱਕ 1TB ਵਿਕਲਪ ਵੀ ਉਪਲਬਧ ਹੈ।

Samsung Galaxy S25 ਸੀਰੀਜ਼

ਸੈਮਸੰਗ ਦੀ ਆਉਣ ਵਾਲੀ ਫਲੈਗਸ਼ਿਪ ਸੈਮਸੰਗ ਗਲੈਕਸੀ S25 ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਇਸ ਬਾਰੇ ਕਈ ਵੇਰਵਿਆਂ ਦਾ ਖੁਲਾਸਾ ਹੋਇਆ ਹੈ। ਕੰਪਨੀ ਇਨ੍ਹੀਂ ਦਿਨੀਂ ਇਸ ਸੀਰੀਜ਼ ‘ਤੇ ਕੰਮ ਕਰ ਰਹੀ ਹੈ। ਇਸ ਵਾਰ ਸੀਰੀਜ਼ ਨੂੰ ਕਈ ਅਪਗ੍ਰੇਡਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਸੀਰੀਜ਼ ਦੇ ਸਾਰੇ ਫੋਨ ਵੀ AI ਫੀਚਰਸ ਨਾਲ ਭਰਪੂਰ ਹੋਣ ਜਾ ਰਹੇ ਹਨ। ਸੈਮਸੰਗ ਦੀ ਸਭ ਤੋਂ ਐਡਵਾਂਸ ਸੀਰੀਜ਼ ਅਗਲੇ ਸਾਲ ਜਨਵਰੀ ‘ਚ ਲਾਂਚ ਹੋ ਸਕਦੀ ਹੈ।

ਸਾਂਝਾ ਕਰੋ

ਪੜ੍ਹੋ