ਜਾਣੋ ਨਵੰਬਰ ‘ਚ ਕਿਹੜੇ 13 ਦਿਨ ਬੰਦ ਰਹਿਣਗੇ ਬੈਂਕ, ਆਰ.ਬੀ.ਆਈ. ਨੇ ਕਿਉਂ ਦਿੱਤੀਆਂ ਛੁੱਟੀਆਂ

ਨਵੀਂ ਦਿੱਲੀ, 28 ਅਕਤੂਬਰ – ਦੇਖਦੇ ਹੀ ਦੇਖਦੇ ਸਾਲ ਦਾ 11ਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਵੀ ਦੇਸ਼ ਦੇ ਕਈ ਸ਼ਹਿਰਾਂ ‘ਚ ਹਫ਼ਤਾਵਾਰੀ ਦੀਆਂ ਛੁੱਟੀਆਂ ਤੋਂ ਇਲਾਵਾ ਕਈ ਦਿਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਨਵੰਬਰ ‘ਚ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਜੇ ਤੁਸੀਂ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਜਾਂ ਫਿਰ ਕਿਸੇ ਹੋਰ ਕੰਮ ਜਾਣ ਦਾ ਸੋਚ ਰਹੇ ਹੋ ਤਾਂ ਤੁਹਾਨੂੰ ਇਕ ਵਾਰ ਬੈਂਕ ਦੀਆਂ ਛੁੱਟੀਆਂ ਲਿਸਟ ਚੈੱਕ ਕਰ ਲੈਣੀ ਚਾਹੀਦੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਵੰਬਰ ‘ਚ ਕਦੋਂ ਤੇ ਕਿੱਥੇ ਬੈਂਕ ਬੰਦ ਰਹਿਣਗੇ।

ਕਿਸ ਮੌਕੇ ‘ਤੇ ਬੰਦ ਰਹਿਣਗੇ ਬੈਂਕ

ਹਫ਼ਤਾਵਾਰੀ ਦੀਆਂ ਛੁੱਟੀਆਂ ਤੋਂ ਇਲਾਵਾ ਨਵੰਬਰ ‘ਚ ਕਈ ਤਿਉਹਾਰ ਵੀ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਕਰ ਕੇ ਬੈਂਕ ਦੀਆਂ ਛੁੱਟੀਆਂ ਵਧ ਗਈਆਂ ਹਨ। RBI ਦੁਆਰਾ ਜਾਰੀ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਅਨੁਸਾਰ-

1 ਨਵੰਬਰ 2024 ਨੂੰ ਦੀਵਾਲੀ ਦੇ ਕਾਰਨ, ਅਗਰਤਲਾ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਸ਼ਿਲਾਂਗ, ਸ਼੍ਰੀਨਗਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ। 2 ਨਵੰਬਰ ਨੂੰ ਬਾਲੀ ਪ੍ਰਤਿਪਦਾ ਦੇ ਮੌਕੇ ‘ਤੇ ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਮੁੰਬਈ, ਨਾਗਪੁਰ, ਲਖਨਊ ਦੇ ਬੈਂਕ ਬੰਦ ਰਹਿਣਗੇ। 7 ਨਵੰਬਰ 2024 ਨੂੰ ਛਠ ਤਿਉਹਾਰ ਦੇ ਮੌਕੇ ‘ਤੇ ਕੋਲਕਾਤਾ, ਪਟਨਾ ਤੇ ਰਾਂਚੀ ਦੇ ਬੈਂਕਾਂ ‘ਚ ਕੋਈ ਕੰਮ ਨਹੀਂ ਹੋਵੇਗਾ। 8 ਨਵੰਬਰ 2024 ਨੂੰ ਪਟਨਾ, ਰਾਂਚੀ, ਸ਼ਿਲਾਂਗ ਦੇ ਬੈਂਕ ਛਠ ਤਿਉਹਾਰ ਕਾਰਨ ਬੰਦ ਰਹਿਣਗੇ। 12 ਨਵੰਬਰ 2024 ਨੂੰ ਈਗਾਸ-ਬਾਗਵਾਲ ਦੇ ਮੌਕੇ ‘ਤੇ ਦੇਹਰਾਦੂਨ ਦੇ ਸਾਰੇ ਬੈਂਕਾਂ ‘ਚ ਛੁੱਟੀ ਰਹੇਗੀ। 15 ਨਵੰਬਰ 2024 ਨੂੰ ਗੁਰੂ ਨਾਨਕ ਜੈਅੰਤੀ ਮੌਕੇ ਅਹਿਮਦਾਬਾਦ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਤੇਲੰਗਾਨਾ, ਈਟਾਨਗਰ, ਜੈਪੁਰ, ਜੰਮੂ, ਕਾਨਪੁਰ, ਕੋਹਿਮਾ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ ਦੇ ਬੈਂਕ ਬੰਦ ਰਹਿਣਗੇ। 18 ਨਵੰਬਰ 2024 ਨੂੰ ਕਨਕਦਾਸ ਦੇ ਕਾਰਨ ਬੈਂਗਲੁਰੂ ਦੇ ਬੈਂਕਾਂ ਵਿੱਚ ਛੁੱਟੀ ਹੋਵੇਗੀ। 23 ਨਵੰਬਰ 2024 ਨੂੰ Seng Kutsnem ਦੇ ਮੌਕੇ ‘ਤੇ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ।

ਬੈਂਕ ਦੀਆ ਹਫ਼ਤਾਵਾਰੀ ਛੁੱਟੀਆਂ

ਹਰ ਐਤਵਾਰ ਤੇ ਮਹੀਨੇ ਦੇ ਦੂਸਰੇ-ਚੌਥੇ ਸ਼ਨੀਵਾਰ ਨੂੰ ਸਾਰੇ ਬੈਂਕ ਬੰਦ ਰਹਿੰਦੇ ਹਨ। ਇਸ ਹਿਸਾਬ ਨਾਲ ਨਵੰਬਰ ‘ਚ ਬੈਂਕ 3,10,17, 24 ਨੂੰ ਐਤਵਾਰ ਕਾਰਨ ਬੰਦ ਰਹਿਣਗੇ। ਇਸ ਦੇ ਨਾਲ ਹੀ 9 ਨੂੰ ਦੂਜਾ ਸ਼ਨੀਵਾਰ ਤੇ 23 ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ।

ਇਸ ਦਿਨ ਵੀ ਬੰਦ ਰਹਿਣਗੇ ਬੈਂਕ

ਇਸ ਮਹੀਨੇ ਮਹਾਰਾਸ਼ਟਰ ਤੇ ਝਾਰਖੰਡ ‘ਚ ਚੋਣਾਂ ਹੋਣੀਆਂ ਹਨ। ਇਨ੍ਹਾਂ ਦੋਨਾਂ ਰਾਜਾਂ ‘ਚ 13 ਨਵੰਬਰ ਤੇ 20 ਨਵੰਬਰ ਨੂੰ ਚੋਣਾਂ ਹੋਣਗੀਆਂ। ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਇਨ੍ਹਾਂ ਰਾਜਾਂ ‘ਚ ਛੁੱਟੀ ਰਹੇਗੀ।

ਸਾਂਝਾ ਕਰੋ

ਪੜ੍ਹੋ