ਮਾਨ ਸਰਕਾਰ ਦੇ ਯਤਨਾਂ ਨਾਲ ਝੋਨੇ ਦੀ ਲਿਫਟਿੰਗ ਆਈ ਤੇਜ਼

ਚੰਡੀਗੜ੍ਹ, 28 ਅਕਤੂਬਰ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਕੀਤੇ ਯਤਨਾਂ ਨਾਲ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਤੇਜ਼ ਹੋ ਗਈ ਹੈ। 27 ਅਕਤੂਬਰ ਨੂੰ ਮੰਡੀਆਂ ਵਿਚੋਂ 4.13 ਲੱਖ ਮੀਟਰਿਕ ਟਨ ਝੋਨਾ ਚੁੱਕਿਆ ਗਿਆ ਹੈ। ਅੱਜ 28 ਅਕਤੂਬਰ ਨੂੰ 2288 ਮਿਲਰਜ਼ ਮੰਡੀਆਂ ਵਿਚੋਂ ਲਿਫਟਿੰਗ ਕਰਨਗੇ। ਸੰਭਾਵਨਾ ਹੈ ਕਿ ਅੱਜ ਲਿਫਟਿੰਗ ਦਾ ਅੰਕੜਾ 5 ਲੱਖ ਮੀਟਰਿਕ ਟਨ ਪਾਰ ਕਰ ਜਾਵੇਗਾ।

ਸਾਂਝਾ ਕਰੋ

ਪੜ੍ਹੋ