ਕਵਿਤਾ/ਨਸ਼ੇ ਛੱਡ ਬੰਦਿਆ/ਮਹਿੰਦਰ ਸਿੰਘ ਮਾਨ

ਜਿਸ ਬੰਦੇ ਦੀ ਸਿਹਤ ਹੋਵੇ ਨਾ ਚੰਗੀ,
ਉਸ ਨੂੰ ਕੋਈ ਵੀ ਚੀਜ਼ ਲੱਗੇ ਨਾ ਚੰਗੀ।
ਸਿਹਤ ਖ਼ਰਾਬ ਕਰੇ ਜੋ ਨਸ਼ਿਆਂ ਨਾਲ,
ਉਹ ਆਪਣੀ ਜ਼ਿੰਦਗੀ ਆਪੇ ਲਵੇ ਗਾਲ਼।
ਨਸ਼ੇ ਕਰਨ ਵਾਲੇ ਨੂੰ ਕੋਈ ਮੂੰਹ ਨਾ ਲਾਵੇ,
ਉਹ ਆਪਣੀ ਮੌਤੇ ਆਪ ਮਰ ਜਾਵੇ।
ਉਸ ਨੂੰ ਕੋਈ ਚੀਜ਼ ਦੇਵੇ ਨਾ ਉਧਾਰੀ,
ਉਸ ਤੇ ਚਲਾਉਣ ਸਭ ਨਫਰਤ ਦੀ ਆਰੀ।
ਉਹ ਹੋਰਾਂ ਨੂੰ ਡੋਬੇ, ਆਪ ਵੀ ਡੁੱਬੇ,
ਔਖੇ ਵੇਲੇ ਕੋਈ ਉਸ ਦੇ ਨੇੜੇ ਨਾ ਢੁੱਕੇ।
ਨਸ਼ੇ ਛੱਡ ਬੰਦਿਆ, ਸਹੀ ਰਸਤੇ ਪੈ ਜਾ,
ਜੱਗ ਤੋਂ ਜਾਂਦਾ ਵੱਡਿਆਈ ਨਾਲ ਲੈ ਜਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)-144526
ਫੋਨ    9915803554

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...