ਮੈਂ ਮੋੜ ਵਾਲਾ ਸ਼ੀਸ਼ਾ,
ਇੱਥੇ ਪਿੰਡ ਵਾਲਿਆਂ ਲਾਇਆ ਸੀ।
ਮੇਰੇ ਵਰਗੇ ਤਿੰਨ ਹੋਰ ਖਰੀਦਣ ਲਈ
ਪੈਸਾ ਬਦੇਸ਼ ਤੋਂ ਆਇਆ ਸੀ।
ਇਕ ਸਾਲ ਮੈਂ ਵਾਹਨ ਚਾਲਕਾਂ ਨੂੰ
ਸਾਫ ਰਸਤਾ ਦਰਸਾਇਆ ਸੀ।
ਐਕਸੀਡੈਂਟ ਨਾਲ ਮਰਨ ਤੋਂ
ਮੈਂ ਬਹੁਤਿਆਂ ਨੂੰ ਬਚਾਇਆ ਸੀ
ਫੇਰ ਇਕ ਦਿਨ ਮੇਰੇ ਵਿੱਚ
ਟਰਾਲੀ ਦਾ ਕਿਨਾਰਾ ਲੱਗਿਆ ਸੀ।
ਮੈਂ ਖ਼ੁਦ ਨੂੰ ਬਚਾ ਨਾ ਸਕਿਆ
ਧਰਤੀ ਤੇ ਆ ਡਿੱਗਿਆ ਸੀ।
ਮੈਨੂੰ ਕਿਸੇ ਨਾ ਚੁੱਕਿਆ
ਮੇਰੇ ਉੱਤੋਂ ਗੁਜ਼ਰੀ ਵਾਹਨ ਗਏ।
ਬਰੀਕ, ਬਰੀਕ ਹੋ ਕੇ
ਮੇਰੇ ਟੁਕੜੇ ਮਿੱਟੀ ‘ਚ ਹੀ ਰਲ ਗਏ।
ਕਿਸੇ ਦਾ ਭਲਾ ਕਰਨ ਵਾਲੇ ਦਾ
ਜੱਗ ‘ਚ ਜੇ ਇਹ ਹਾਲ ਹੋਵੇ।
ਬੁਰਾ ਕਰਨ ਵਾਲੇ ਦਾ ਕੀ ਹਾਲ ਹੋਊ
ਸੋਚ ਲੈ ਬੰਦਿਆ ਆਪੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554