ਕਵਿਤਾ/ਸਮੇਂ ਦੀ ਸਭ ਤੋਂ ਸੁੰਦਰ ਤਸਵੀਰ/ਯਸ਼ ਪਾਲ

ਉਹ ਸਮਾਜ
ਜਿੱਥੇ ਬਚਪਨ ਤੋਂ ਹੀ
ਸਹਿਜੇ-ਸਹਿਜੇ
ਕੀਤੀ ਜਾਂਦੀ ਹੈ ਹੱਤਿਆ,
ਪੁਰਸ਼ ਦੇ ਅੰਦਰਲੇ
ਨਾਰੀਪਣ ਦੀ

ਉਸ ਅੰਦਰਲੀ ਨਾਰੀ ਵੀ
ਇੱਕ ਦਿਨ ਭੱਜ ਕੇ
ਬਚ ਪਾਉਂਦੀ ਹੈ
ਕਿਸੇ ਯੂਨੀਵਰਸਿਟੀ ‘ਚ ਹੀ

ਯੂਨੀਵਰਸਿਟੀ ‘ਚ ਹੀ
ਪੜ੍ਹਦੇ ਹੋਏ
ਇਤਿਹਾਸ,ਭੂਗੋਲ,ਗਣਿਤ
ਸਿਖਦੇ ਨੇ ਨੌਜਵਾਨ
ਸਮਾਜ ਬਦਲਣਾ

ਤੇ ਆਪਣੇ ਹੀ ਨਹੀਂ
ਸਗੋਂ
ਦੂਜਿਆਂ ਦੇ ਹੱਕ ਲਈ ਵੀ
ਘਰੋਂ ਨਿਕਲਣਾ

ਉਹ ਸਹਿਜੇ-ਸਹਿਜੇ
ਸਿਖਦੇ ਨੇ
ਪੁਰਸ਼ ਤੋਂ ਮਨੁੱਖ ਬਣਨਾ
ਤੇ
ਨਾਲ ਸੰਘਰਸ਼ ਕਰਦੀਆਂ
ਨਾਰੀਆਂ ਨੂੰ
ਦੇਹ ਤੋਂ ਜਿਆਦਾ
ਜਾਨਣ-ਸਮਝਣ ਲੱਗਣਾ

ਯੂਨੀਵਰਸਿਟੀ ਦੇ
ਨੌਜਵਾਨ
ਬੰਦੇ ਦੇ ਹੱਕ ਦੀ
ਆਵਾਜ਼ ਉਠਾਉਂਦੇ ਨੇ

ਵਿਵਸਥਾ ਖ਼ਾਤਰ
ਕਿਸੇ ਬੰਦੇ ਨੂੰ
ਮਸ਼ੀਨ ਬਣ ਜਾਣ ਤੋਂ
ਬਚਾਉਂਦੇ ਨੇ

ਲਾਸ਼ ਬਣਕੇ
ਘਰ ਤੋਂ ਦਫ਼ਤਰ
ਤੇ ਦਫ਼ਤਰ ਤੋਂ ਘਰ ਮੁੜਦੇ
ਬੰਦੇ ਨੂੰ
ਜਿੰਦਾ ਹੋਣ ਦੀ
ਵਜ੍ਹਾ ਬਤਾਉੰਦੇ ਨੇ

ਇੱਕ ਬੇਜ਼ਮੀਰਾ ਸਮਾਜ
ਜੋ ਪੁਰਸ਼ਾਂ ਨੂੰ
ਸਿਖਾਉਂਦਾ ਹੈ
ਨਾਰੀ ਨਾਲ ਕਰਨਾ
ਸਮੂਹਿਕ ਦੁਸ਼ਕਰਮ
ਤੇ ਚੁੱਪ ਵੱਟ ਲੈਂਦਾ ਹੈ
ਉਸਦੀ ਹਰ ਹੱਤਿਆ ‘ਤੇ

ਇੱਥੇ ਇਹ ਰੀਤ
ਚਲਦੀ ਆ ਰਹੀ ਹੈ
ਸਦੀਆਂ ਤੋਂ

ਉਸੇ ਸਮਾਜ ਦੀ
ਕਿਸੇ ਯੂਨੀਵਰਸਿਟੀ ‘ਚ
ਨਾਲ ਪੜ੍ਹਦੀਆਂ-ਲੜਦੀਆਂ
ਨਾਰੀਆਂ
ਘੇਰ ਕੇ ਇੱਕ ਪੁਰਸ਼ ਨੂੰ
ਬਚਾਉਂਦੀਆਂ ਨੇ
ਪੁਲਿਸ ਦੇ
ਬੇਰਹਿਮ ਡੰਡਿਆਂ ਤੋਂ

ਯੂਨੀਵਰਸਿਟੀ ਹੀ
ਪੇਸ਼ ਕਰ ਸਕਦੀ ਹੈ
ਕਿਸੇ ਸਮਾਜ ਨੂੰ
ਬਿਹਤਰ ਬਣਾਉਣ ਦੀ
ਨਜ਼ੀਰ

ਯੂਨੀਵਰਸਿਟੀ ‘ਚੋਂ ਹੀ
ਨਿੱਕਲ ਸਕਦੀ ਹੈ
ਇਸ ਧਰਤੀ ਨੂੰ
ਸੁੰਦਰ ਬਣਾਉਣ ਵਾਲੀ
ਸਭ ਤੋਂ ਸੁੰਦਰ
ਤਸਵੀਰ

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸਿੰਤਾ ਕੇਰਕੇੱਟਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ

(98145 35005)

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...