ਤੀਜੇ ਦਿਨ ਰੋਹਿਤ, ਕੋਹਲੀ ਤੇ ਸਰਫ਼ਰਾਜ਼ ਨੇ ਨੀਮ ਸੈਂਕੜੇ ਜੜੇ

ਬੰਗਲੂਰੂ, 19 ਅਕਤੂਬਰ – ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਵਾਪਸੀ ਕਰਦਿਆਂ ਮੈਚ ਦੇ ਤੀਜੇ ਦਿਨ ਅੱਜ ਇੱਥੇ ਦੂਜੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸਰਫਰਾਜ਼ ਖ਼ਾਨ ਦੇ ਨੀਮ ਸੈਂਕੜਿਆਂ ਤਿੰਨ ਵਿਕਟਾਂ ਗੁਆ ਕੇ 231 ਦੌੜਾਂ ਬਣਾ ਲਈਆਂ। ਹਾਲਾਂਕਿ ਮਹਿਮਾਨ ਟੀਮ ਕੋਲ ਹਾਲੇ ਵੀ 125 ਦੌੜਾਂ ਦੀ ਲੀਡ ਬਰਕਰਾਰ ਹੈ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ 52 ਦੌੜਾਂ, ਵਿਰਾਟ ਕੋਹਲੀ 70 ਅਤੇ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋਇਆ। ਖੇਡ ਖਤਮ ਹੋਣ ਸਮੇਂ ਸਰਫਰਾਜ਼ ਖ਼ਾਨ 70 ਦੌੜਾਂ ਬਣਾ ਕੇ ਨਾਬਾਦ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਦੂਜੇ ਦਿਨ ਦੇ ਆਪਣੇ 180/3 ਦੇ ਸਕੋਰ ਤੋਂ ਅੱਗੇ ਖੇਡਦਿਆਂ ਰਚਿਨ ਰਵਿੰਦਰਾ (134) ਦੇ ਸੈਂਕੜੇ ਅਤੇ ਟਿਮ ਸਾਊਥੀ ਦੀਆਂ 63 ਦੌੜਾਂ ਸਦਕਾ ਪਹਿਲੀ ਪਾਰੀ ’ਚ 402 ਦੌੜਾਂ ਬਣਾਈਆਂ।

ਸਾਂਝਾ ਕਰੋ

ਪੜ੍ਹੋ

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ

ਚੰਡੀਗੜ੍ਹ, 22 ਨਵੰਬਰ – ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਤੋਂ...