ਸੋਨੇ ਦੀਆਂ ਕੀਮਤਾਂ ‘ਚ ਆਇਆ ਫਿਰ ਆਇਆ ਉਛਾਲ

ਨਵੀਂ ਦਿੱਲੀ, 18 ਅਕਤੂਬਰ – ਪਿਛਲੇ ਕੁਝ ਸਮੇਂ ਤੋਂ ਸੋਨੇ ਦੀ ਕੀਮਤ ਅਸਮਾਨੀ ਚੜ੍ਹ ਰਹੀ ਹੈ। ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਵੀਰਵਾਰ (17 ਅਕਤੂਬਰ) ਨੂੰ ਸੋਨਾ 450 ਰੁਪਏ ਵਧ ਕੇ 79,350 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ਉਤੇ ਪਹੁੰਚ ਗਿਆ। ਬੁੱਧਵਾਰ ਨੂੰ ਆਖਰੀ ਸੈਸ਼ਨ ‘ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 78,900 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਲਗਾਤਾਰ ਦੂਜੇ ਦਿਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 450 ਰੁਪਏ ਚੜ੍ਹ ਕੇ 78,950 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ ਉਤੇ ਪਹੁੰਚ ਗਿਆ। ਹਾਲਾਂਕਿ ਚਾਂਦੀ 93,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ। ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਉਤੇ ਮੰਗ ਵਧਣ ਅਤੇ ਵਿਸ਼ਵ ਬਾਜ਼ਾਰਾਂ ‘ਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਰਿਕਾਰਡ ਉੱਚਾਈ ‘ਤੇ ਪਹੁੰਚ ਗਈਆਂ।

ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ
ਏਸ਼ੀਆਈ ਬਾਜ਼ਾਰ ‘ਚ ਕਾਮੈਕਸ ਸੋਨਾ ਫਿਊਚਰਜ਼ 0.43 ਫੀਸਦੀ ਵਧ ਕੇ 2,703 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਿਆ। ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਚਾਂਦੀ ਦਾ ਵਾਇਦਾ ਭਾਅ 0.15 ਫੀਸਦੀ ਡਿੱਗ ਕੇ 31.93 ਡਾਲਰ ਪ੍ਰਤੀ ਔਂਸ ‘ਤੇ ਆ ਗਿਆ।
ਭਵਿੱਖ ਕੀ ਹੋ ਸਕਦਾ ਹੈ?
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਮੋਡਿਟੀ ਰਿਸਰਚ ਦੇ ਸੀਨੀਅਰ ਵਿਸ਼ਲੇਸ਼ਕ ਮਾਨਵ ਮੋਦੀ ਨੇ ਕਿਹਾ, “ਯੂਐਸ ਬਾਂਡ ਯੀਲਡ ਵਿੱਚ ਗਿਰਾਵਟ ਅਤੇ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਕਾਰਨ ਸਰਾਫਾ ਵਿੱਚ ਵਾਧਾ ਹੋਇਆ, ਜਿਸ ਨੇ ਸੋਨੇ ਨੂੰ ਰਿਕਾਰਡ ਉੱਚਾਈ ਵੱਲ ਧੱਕ ਦਿੱਤਾ। ਨਾਲ ਹੀ, ਭੂ-ਰਾਜਨੀਤਿਕ ਤਣਾਅ ਦੇ ਕਾਰਨ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸਮਰਥਨ ਮਿਲਿਆ।
ਮਿਸਡ ਕਾਲ ਰਾਹੀਂ ਗੋਲਡ ਰੇਟ ਜਾਣਨਾ ਬਹੁਤ ਆਸਾਨ ਹੈ
ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਰੇਟਾਂ ਨੂੰ ਤੁਸੀਂ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਸ ਨੰਬਰ 8955664433 ‘ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ‘ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।
ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...