ਬੰਗਲੁਰੂ, 16 ਅਕਤੂਬਰ – ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਵਿਚਕਾਰ ਪਹਿਲੇ ਟੈਸਟ ਮੈਂਚ ਦੇ ਪਹਿਲੇ ਦਿਨ ਦੀ ਖੇਡ ਨੂੰ ਰੱਦ ਕਰਨਾ ਪਿਆ। ਦੁਪਹਿਰ ਸਮੇਂ ਮੀਂਹ ਰੁਕਣ ਦੌਰਾਨ ਅੰਪਾਇਰਾਂ ਅਤੇ ਮੈਚ ਅਧਿਕਾਰੀਆਂ ਨੇ ਗਰਾਉਂਡ ਦਾ ਜਾਇਜ਼ਾ ਲਿਆ, ਹਾਲਾਤ ਦੇਖਦਿਆਂ 2:34 ਮਿੰਟ ’ਤੇ ਖੇਡ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਮੀਂਹ ਪੈਣ ਕਾਰਨ ਸਵੇਰ 9 ਵਜੇ ਟਾਸ ਵੀ ਨਹੀਂ ਹੋ ਸਕਿਆ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਮੈਚ ਦੇਖਣ ਲਈ ਕਾਫ਼ੀ ਦਰਸ਼ਕ ਪੁੱਜੇ ਸਨ। ਜਾਣਕਾਰੀ ਅਨੁਸਾਰ ਦੂਜੇ ਦਿਨ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।