ਜੈਸ਼ੰਕਰ ਨੇ ਪਾਕਿਸਤਾਨ ਜਾ ਕੇ ਉਸ ਨੂੰ ਸੁਣਾਈਆਂ ਖਰੀਆਂ-ਖਰੀਆਂ

ਇਸਲਾਮਾਬਾਦ, 16 ਅਕਤੂਬਰ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ SCO ਸ਼ਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਜੈਸ਼ੰਕਰ ਨੇ ਕਿਹਾ, ਅੱਤਵਾਦ, ਵੱਖਵਾਦ ਤੇ ਕੱਟੜਵਾਦ ਤੋਂ ਬਚਣਾ ਪਵੇਗਾ। ਸੰਮੇਲਨ ‘ਚ ਪਾਕਿਸਤਾਨ ਦਾ ਨਾਂ ਲਏ ਬਿਨਾਂ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਅੱਤਵਾਦ ਨੂੰ ਲੈ ਕੇ ਖਰੀਆਂ-ਖਰੀਆਂ ਸੁਣਾਈਆਂ। ਜੈਸ਼ੰਕਰ ਨੇ ਕਿਹਾ ਕਿ ਬਿਹਤਰ ਰਿਸ਼ਤੇ ਲਈ ਭਰੋੇਸਾ ਜ਼ਰੂਰੀ ਹੈ। ਜੇਕਰ ਭਰੋਸਾ ਨਹੀਂ ਤਾਂ ਕੁਝ ਨਹੀਂ।

ਚੀਨ ਨੂੰ ਵੀ ਬਣਾਇਆ ਨਿਸ਼ਾਨਾ

ਉੱਥੇ ਹੀ ਜੈਸ਼ੰਕਰ ਨੇ ਪਾਕਿਸਤਾਨ ਤੋਂ ਇਲਾਵਾ ਚੀਨ ਨੂੰ ਵੀ ਲੰਮੇ ਹੱਥ ਲਿਆ। ਜੈਸ਼ੰਕਰ ਨੇ ਕਿਹਾ ਕਿ ਐਸਸੀਓ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ ਆਪਸੀ ਸਨਮਾਨ ਤੇ ਪ੍ਰਭੂਸੱਤਾ ਸਮਾਨਤਾ ‘ਤੇ ਆਧਾਰਿਤ ਹੋਣਾ ਚਾਹੀਦਾ ਹੈ। ਜ਼ਰੂਰੀ ਹੈ ਕਿ ਸਾਰੇ ਦੇਸ਼ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਮਾਨਤਾ ਦੇਣ।ਉੱਥੇ ਹੀ ਅਸਲੀ ਸਾਂਝੇਦਾਰੀ ਦਾ ਨਿਰਮਾਣ ਹੋਣਾ ਚਾਹੀਦਾ ਹੈ ਨਾ ਕਿ ਦੇਸ਼ ਇਕਪਾਸੜ ਏਜੰਡੇ ਨੂੰ ਅੱਗੇ ਤੋਰਨ। ਵਿਦੇਸ਼ ਮੰਤਰੀ ਨੇ ਬਿਨਾਂ ਨਾਂ ਲਏ CPEC ਵੱਲ ਵੀ ਇਸ਼ਾਰਾ ਕਰ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਜੇ ਅਸੀਂ ਦੁਨੀਆਂ ਦੀਆਂ ਚੋਣਵੀਆਂ ਪ੍ਰਥਾ ਨੂੰ ਹੀ ਅੱਗੇ ਤੋਰਾਂਗੇ ਖਾਸਕਰ ਵਪਾਰ ਤੇ ਵਪਾਰਕ ਮਾਰਗਾਂ ਲਈ ਤਾਂ ਐੱਸਸੀਓ ਦੀ ਪ੍ਰਗਤੀ ਨਹੀਂ ਹੋ ਸਕੇਗੀ।

ਮੀਟਿੰਗ ਤੋਂ ਪਹਿਲਾਂ ਪੀਐਮ ਸ਼ਾਹਬਾਜ਼ ਨੂੰ ਮਿਲੇ ਵਿਦੇਸ਼ ਮੰਤਰੀ

ਉਹ ਬੁੱਧਵਾਰ ਸਵੇਰੇ 10.30 ਵਜੇ ਇਸਲਾਮਾਬਾਦ ਦੇ ਜਿਨਾਹ ਕਨਵੈਨਸ਼ਨ ਸੈਂਟਰ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਕੀਤਾ।ਐਸਸੀਓ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਹੈ। ਇਸ ਵਿੱਚ SCO ਦੇ ਵਪਾਰ ਤੇ ਆਰਥਿਕ ਏਜੰਡੇ ‘ਤੇ ਚਰਚਾ ਕੀਤੀ ਜਾਵੇਗੀ। 2:30 ਵਜੇ ਮੀਟਿੰਗ ਤੋਂ ਬਾਅਦ ਦੁਪਹਿਰ ਦਾ ਖਾਣਾ ਹੋਵੇਗਾ। ਜੈਸ਼ੰਕਰ ਸ਼ਾਮ 4 ਵਜੇ ਪਾਕਿਸਤਾਨ ਤੋਂ ਭਾਰਤ ਲਈ ਰਵਾਨਾ ਹੋ ਜਾਣਗੇ।

ਸਾਂਝਾ ਕਰੋ

ਪੜ੍ਹੋ