ਰੋਜ਼ਾਨਾ ਤੁਲਸੀ ਦਾ ਪਾਣੀ ਪੀਣ ਨਾਲ ਪਾ ਸਕਦੇ ਹੋ ਕਈ ਸਮੱਸਿਆਵਾਂ ਨਿਜ਼ਾਤ

ਨਵੀਂ ਦਿੱਲੀ, 14 ਅਕਤੂਬਰ – ਤੁਲਸੀ ਇੱਕ ਅਜਿਹਾ ਪੌਦਾ ਹੈ ਜੋ ਜ਼ਿਆਦਾਤਰ ਘਰਾਂ ਵਿੱਚ ਪਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਤੋਂ ਇਲਾਵਾ, ਇਹ ਇੱਕ ਔਸ਼ਧੀ ਪੌਦਾ ਹੈ ਜਿਸ ਦੇ ਸਿਹਤ ਲਈ ਬਹੁਤ ਸਾਰੇ ਫ਼ਾਇਦੇ ਹਨ। ਤੁਲਸੀ ਇਮਿਊਨਿਟੀ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ, ਤਣਾਅ ਘਟਾਉਣ ਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦੀ ਹੈ। ਤੁਲਸੀ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ, ਇਸ ਦੀਆਂ ਪੱਤੀਆਂ ਨੂੰ ਉਬਾਲ ਕੇ ਚਾਹ ਬਣਾਉਣਾ ਜਾਂ ਖਾਲੀ ਪੱਤੀਆਂ ਦਾ ਸੇਵਨ ਕਰਨਾ ਵੀ ਫ਼ਾਇਦੇਮੰਦ ਹੁੰਦਾ ਹੈ, ਹਾਲਾਂਕਿ ਰੋਜ਼ਾਨਾ ਤੁਲਸੀ ਦੀਆਂ ਪੱਤੀਆਂ ਦਾ ਪਾਣੀ ਪੀਣਾ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਲਸੀ ਦੀਆਂ ਪੱਤੀਆਂ ਦਾ ਪਾਣੀ ਰੋਜ਼ਾਨਾ ਪੀਣ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ। ਆਓ ਪਹਿਲਾਂ ਜਾਣਦੇ ਹਾਂ ਕਿ ਤੁਲਸੀ ਦਾ ਪਾਣੀ ਕਿਵੇਂ ਤਿਆਰ ਕਰਨਾ ਹੈ।

ਤੁਲਸੀ ਦਾ ਪਾਣੀ ਤਿਆਰ ਕਰਨ ਦਾ ਤਰੀਕਾ

ਸਭ ਤੋਂ ਪਹਿਲਾਂ ਤੁਲਸੀ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਇਕ ਬਰਤਨ ‘ਚ 2 ਕੱਪ ਪਾਣੀ ਪਾ ਕੇ ਉਬਾਲ ਲਓ। ਜਦੋਂ ਪਾਣੀ ਉਬਲਣ ਲੱਗੇ ਤਾਂ ਇਸ ਵਿਚ ਤੁਲਸੀ ਦੀਆਂ ਪੱਤੀਆਂ ਪਾ ਦਿਓ। ਇਸ ਨੂੰ 5-10 ਮਿੰਟ ਤੱਕ ਉਬਾਲਣ ਦਿਓ, ਹੁਣ ਇਸ ਨੂੰ ਛਾਣ ਕੇ ਕੱਪ ‘ਚ ਪਾ ਕੇ ਪੀਓ। ਇਸ ਦਾ ਸਵਾਦ ਵਧਾਉਣ ਲਈ ਤੁਸੀਂ ਇਸ ‘ਚ ਸ਼ਹਿਦ ਵੀ ਮਿਲਾ ਸਕਦੇ ਹੋ।

ਜ਼ੁਕਾਮ ਤੇ ਖੰਘ ਤੋਂ ਰਾਹਤ ਪ੍ਰਦਾਨ ਕਰਦਾ

ਤੁਲਸੀ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨਾਲ ਲੜਨ ‘ਚ ਮਦਦ ਕਰਦੇ ਹਨ। ਰੋਜ਼ਾਨਾ ਤੁਲਸੀ ਦਾ ਪਾਣੀ ਪੀਣ ਨਾਲ ਜ਼ੁਕਾਮ, ਖਾਂਸੀ ਅਤੇ ਗਲੇ ਦੀ ਸੋਜ ਤੋਂ ਰਾਹਤ ਮਿਲਦੀ ਹੈ ਅਤੇ ਜ਼ੁਕਾਮ ਅਤੇ ਖਾਂਸੀ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

ਡਿਟਾਕਸ ਕਰਦੈ

ਸਵੇਰੇ ਖਾਲੀ ਪੇਟ ਤੁਲਸੀ ਦਾ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ, ਜਿਸ ਨਾਲ ਸਰੀਰ ਸਾਫ ਹੁੰਦਾ ਹੈ ਤੇ ਵਿਅਕਤੀ ਸਿਹਤਮੰਦ ਰਹਿੰਦਾ ਹੈ।

ਦਿਲ ਦੀ ਸਿਹਤ

ਤੁਲਸੀ ‘ਚ ਚੰਗੀ ਮਾਤਰਾ ‘ਚ ਓਮੇਗਾ-3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਦਾ ਪਾਣੀ ਰੋਜ਼ਾਨਾ ਪੀਣ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਪਾਚਨ ਕਿਰਿਆ ਨੂੰ ਠੀਕ ਰੱਖਦੈ

ਤੁਲਸੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਨਾਲ ਐਸੀਡਿਟੀ ਅਤੇ ਗੈਸਟ੍ਰਿਕ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਇਸ ਦਾ ਸੇਵਨ ਪੇਟ ਲਈ ਫ਼ਾਇਦੇਮੰਦ ਹੁੰਦਾ ਹੈ।

ਤਣਾਅ ਘਟਾਉਂਦਾ ਹੈ

ਤੁਲਸੀ ਨੂੰ ਇੱਕ ਅਡਾਪਟੋਜਨ ਮੰਨਿਆ ਜਾਂਦਾ ਹੈ ਜੋ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਮਨ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ।

ਸਕਿਨ ਲਈ ਫ਼ਾਇਦੇਮੰਦ

ਤੁਲਸੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਕਿ ਮੁਹਾਸੇ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...