ਨਵੀਂ ਦਿੱਲੀ, 12 ਅਕਤੂਬਰ – ਕੱਚੇ ਤੇ ਰਿਫਾਇੰਡ ਪਾਮ ਤੇਲ ਦੀ ਦਰਾਮਦ ਘਟਣ ਦੇਕਾਰਨ ਸਤੰਬਰ ’ਚ ਕੁੱਲ ਖੁਰਾਕੀ ਤੇਲ ਦਰਾਮਦ ’ਚ 29 ਫ਼ੀਸਦੀ ਦੀ ਗਿਰਾਵਟਰ ਹੀ ਹੈ।ਇੰਡਸਟਰੀਅਲ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸਈਏ) ਵਲੋਂ ਸ਼ੁੱਕਰਵਾਰ ਨੂੰ ਜਾਰੀ ਡਾਟਾ ਦੇ ਮੁਤਾਬਕ, ਪਿਛਲੇ ਮਹੀਨੇ ਕੁੱਲ ਖੁਰਾਕੀ ਤੇਲ ਦਰਾਮਦ 10,64,499 ਟਨ ਰਹੀ ਹੈ ਜਿਹੜੀ ਪਿਛਲੇ ਸਾਲ ਇਸੇ ਸਮੇਂ ’ਚ 14,94,086 ਟਨ ਰਹੀ ਸੀ।ਐੱਸਈਏ ਦੇ ਡਾਟਾ ਦੇ ਮੁਤਾਬਕ, ਸਤੰਬਰ ’ਚ ਗੈਰ ਖੁਰਾਕੀ ਤੇਲ ਦਰਾਮਦ 22,990 ਟਨ ਰਹੀ ਹੈ ਜਿਹੜੀ ਪਿਛਲੇ ਸਾਲ ਇਸੇ ਮਹੀਨੇ ’ਚ 57,940 ਟਨ ਸੀ। ਪਿਛਲੇ ਮਹੀਨੇ ਵਨਸਪਤੀ ਤੇਲ ਦਰਾਮਦ10,87, 489 ਟਨ ਰਹੀ ਹੈ ਜਿਹੜੀ ਪਿਛਲੇ ਸਾਲ ਦੇ ਇਸੇ ਸਮੇਂ ਦੇ 15, 52,026 ਟਨ ਦੇ ਮੁਕਾਬਲੇ 30 ਫ਼ੀਸਦੀ ਘੱਟ ਹੈ। ਖੁਰਾਕੀ ਤੇਲ ਸ਼੍ਰੇਣੀ ’ਚ ਪਿਛਲੇ ਮਹੀਨੇ ਕੱਚੇ ਪਾਮ ਤੇਲ ਦੀ ਦਰਾਮਦ ਘੱਟ ਕੇ 4,32,510 ਟਨ ਰਹੀ ਹੈ, ਜਿਹੜੀ ਪਿਛਲੇ ਸਾਲ ਇਸੇ ਮਹੀਨੇ ’ਚ 7,05,643 ਟਨ ਸੀ।