ਓਸਲੋ, 11 ਅਕਤੂਬਰ – ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਦੂਜੇ ਵਿਸ਼ਵ ਯੁੱਦ ਦੌਰਾਨ ਜਪਾਨ ਦੇ ਹਿਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ’ਤੇ ਹੋਏ ਪਰਮਾਣੂ ਹਮਲਿਆਂ ਦੇ ਪੀੜਤਾਂ ਦੇ ਸੰਗਠਨ ਨਿਹੋਨ ਹਿਦਾਨਕਯੋ ਨੂੰ ਪ੍ਰਮਾਣੂ ਸ਼ਸਤਰਾਂ ਦੇ ਵਿਰੁੱਧ ਉਨ੍ਹਾਂ ਦੇ ਕੰਮਾਂ ਲਈ ਪ੍ਰਦਾਨ ਕੀਤਾ ਜਾਵੇਗਾ। ਨਾਰਵੇ ਨੋਬੇਲ ਸੰਮਤੀ ਦੇ ਪ੍ਰਧਾਨ ਜਾਰਗਨ ਵਾਤਨੇ ਫ੍ਰੀਡਨੇਸ ਨੇ ਸ਼ੁੱਕਰਵਾਰ ਨੂੰ ਪੁਰਸਕਾਰ ਦੀ ਘੋਸ਼ਣਾ ਕਰਦਿਆਂ ਕਿਹਾ ਕਿ “ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਮਨਾਹੀ ‘ਤੇ ਸਹਿਮਤੀ ਦਬਾਅ ਹੇਠ ਹੈ” ਅਤੇ ਇਸ ਲਈ ਇਸ ਸੰਸਥਾ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।