ਅਸੀਂ ਮਰ ਰਹੇ ਹਾਂ, ਜੰਗ ਤੁਰੰਤ ਰੋਕੀ ਜਾਵੇ

ਦੀਰ ਅਲ-ਬਲਾਹ, 11 ਅਕਤੂਬਰ – ਇਜ਼ਰਾਈਲੀ ਫੌਜ ਵੱਲੋਂ ਗਾਜ਼ਾ ’ਚ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਇਕ ਪਨਾਹਗਾਹ ਉਤੇ ਕੀਤੇ ਗਏ ਹਵਾਈ ਹਮਲੇ ਵਿਚ 27 ਵਿਅਕਤੀ ਮਾਰੇ ਗਏ ਹਨ। ਦੂਜੇ ਪਾਸੇ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਮ ਲੋਕਾਂ ਵਿਚ ਲੁਕੇ ਹੋਏ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਇਸ ਸੰਬੰਧੀ ਕੋਈ ਸਬੂਤ ਨਹੀਂ ਦਿੱਤਾ ਗਿਆ। ਇਜ਼ਰਾਈਲ ਵੱਲੋਂ ਲਗਾਤਾਰ ਹਸਪਤਾਲਾਂ, ਸਕੂਲਾਂ ਅਤੇ ਆਮ ਲੋਕਾਂ ਦੀ ਸ਼ਰਨ ਵਾਲੇ ਹੋਰ ਟਿਕਾਣਿਆਂ ਉਤੇ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲਾ ਵੀ ਇਸੇ ਲੜੀ ਤਹਿਤ ਕੀਤਾ ਗਿਆ ਹੈ। ਅਲ-ਅਕਸਾ ਮਾਰਟੀਅਰਜ਼ ਹਸਪਤਾਲ, ਜਿਥੇ ਮਿ੍ਰਤਕਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ, ਨੇ ਕਿਹਾ ਕਿ ਇਹ ਹਮਲਾ ਗਾਜ਼ਾ ਦੇ ਕੇਂਦਰੀ ਸ਼ਹਿਰ ਦੀਰ ਅਲ-ਬਲਾਹ ਵਿਚ ਕੀਤਾ ਗਿਆ, ਜਿਸ ਵਿਚ 27 ਵਿਅਕਤੀਆਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਵਿਚ ਇਕ ਬੱਚਾ ਤੇ 7 ਔਰਤਾਂ ਸ਼ਾਮਲ ਹਨ। ਹਸਪਤਾਲ ਵਿਖੇ ਇਕ ਦੁਖੀ ਵਿਅਕਤੀ ਆਖ ਰਿਹਾ ਸੀਅਸੀਂ ਸਾਰੀ ਦੁਨੀਆਂ ਨੂੰ ਅਪੀਲ ਕਰਦੇ ਹਾਂ। ਅਸੀਂ ਮਰ ਰਹੇ ਹਾਂ, ਜੰਗ ਰੋਕੀ ਜਾਵੇ।

ਸਾਂਝਾ ਕਰੋ

ਪੜ੍ਹੋ