ਖੂਬਸੂਰਤ ਵਾਲਾਂ ਲਈ ਕਰੋ 5 ਤਰੀਕਿਆਂ ਨਾਲ ਆਂਵਲੇ ਦੀ ਵਰਤੋਂ

ਨਵੀਂ ਦਿੱਲੀ, 9 ਅਕਤੂਬਰ – ਖੂਬਸੂਰਤ ਦਿੱਖਣ ਲਈ ਸਿਰਫ਼ ਚਿਹਰੇ ਤੇ ਚਮੜੀ ਦੀ ਦੇਖਭਾਲ ਹੀ ਕਾਫ਼ੀ ਨਹੀਂ ਹੈ, ਬਲਕਿ ਵਾਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਨ੍ਹੀਂ ਦਿਨੀਂ ਤੇਜ਼ੀ ਨਾਲ ਬਦਲਦੇ ਲਾਈਫਸਟਾਈਲ ਦੀ ਵਜ੍ਹਾ ਨਾਲ ਸਿਰਫ਼ ਸਿਹਤ ਹੀ ਨਹੀਂ, ਚਮੜੀ ਤੇ ਵਾਲ ਵੀ ਕਾਫ਼ੀ ਪ੍ਰਭਾਵਿਤ ਹੁੰਦੇ ਹਨ। ਵਾਲਾਂ ਦਾ ਝੜਨਾ ਤੇ ਡਿੱਗਣਾ ਇਨ੍ਹੀਂ ਦਿਨੀਂ ‘ਚ ਕਾਫ਼ੀ ਆਮ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲੋਕ ਵਾਲਾਂ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦੇ ਸ਼ਿਕਾਰ ਵੀ ਹੋ ਰਹੇ ਹਨ। ਇਸ ‘ਚ ਆਂਵਲਾ ਵਾਲਾਂ ਨੂੰ ਪੋਸ਼ਣ ਦੇਣ ਦਾ ਇਕ ਵਧੀਆ ਤਰੀਕਾ ਹੋ ਸਕਦੈ। ਆਂਵਲਾ ਝੜਦੇ ਵਾਲਾਂ ਦਾ ਸਹੀ ਢੰਗ ਨਾਲ ਇਲਾਜ ਕਰ ਸਕਦਾ ਹੈ। ਇਹ ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਤੇ ਵਾਲਾਂ ਦੀ ਗੁਣਵੱਤਾ ‘ਚ ਸੁਧਾਰ ਕਰਦਾ ਹੈ। ਆਂਵਲਾ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਤੋਂ ਲੈ ਕੇ ਡੈਂਡਰਫ ਨੂੰ ਘੱਟ ਕਰਨ ਤਕ ਵਾਲਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ। ਜਦਕਿ ਇਸ ਸਹੀ ਤਰੀਕੇ ਨਾਲ ਇਸ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਆਰਟੀਕਲ ‘ਚ ਵਾਲੇ ਦੇ ਵਾਧੇ ਲਈ ਆਂਵਲੇ ਦੀ ਵਰਤੋਂ ਦੇ ਕੁਝ ਤਰੀਕੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੇ ਵਾਲਾਂ ਨੂੰ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਵਾਲਾਂ ਲਈ ਕਿਵੇਂ ਕਰੀਏ ਆਂਵਲੇ ਦੀ ਵਰਤੋਂ।

ਆਂਵਲੇ ਤੇ ਨਿੰਬੂ ਦਾ ਰਸ

1 ਵੱਡਾ ਚਮਚ ਆਂਵਲੇ ਤੇ ਨਿੰਬੂ ਦੇ ਰਸ ਨੂੰ ਮਿਲਾਓ। ਇਸ ਦੀ ਕਰੀਬ 5 ਮਿੰਟ ਤਕ ਮਸਾਜ ਕਰੋ ਤੇ ਫਿਰ 10 ਮਿੰਟ ਤਕ ਰੱਖਣ ਤੋਂ ਬਾਅਦ ਆਪਣੇ ਵਾਲਾਂ ਨੂੰ ਧੋ ਲਓ। ਤੁਸੀਂ ਇਸ ਤਰੀਕੇ ਨੂੰ ਹਫ਼ਤੇ ‘ਚ ਦੋ ਵਾਰ ਕਰ ਸਕਦੇ ਹੋ।

ਆਂਵਲਾ ਤੇ ਸ਼ਿਕਾਕਾਈ ਪਾਊਡਰ ਹੇਅਰ ਪੈਕ

ਦੋਹਾਂ ਸਮੱਗਰੀਆਂ ਨੂੰ ਬਰਾਬਰ ਮਾਤਰਾ ‘ਚ ਲਓ ਤੇ ਗਾੜ੍ਹਾ ਤੇ ਸਾਫਟ ਪੇਸਟ ਬਣਾ ਲਓ। ਇਸ ਨੂੰ ਵਾਲਾਂ ‘ਚ ਲਗਾਓ ਤੇ ਅਗਲੇ 30-40 ਮਿੰਟ ਤਕ ਲੱਗਾ ਰਹਿਣ ਦਿਓ ਤੇ ਬਾਅਦ ‘ਚ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।

ਆਂਵਲਾ ਤੇ ਕੜ੍ਹੀ ਪੱਤਾ

1/4 ਕੱਪ ਕੱਟਿਆ ਹੋਇਆ ਆਂਵਲਾ ਤੇ ਕੜ੍ਹੀ ਪੱਤੇ ਲਓ। ਹੁਣ ਇਨ੍ਹਾਂ ਨੂੰ ਨਾਰੀਅਲ ਤੇਲ ‘ਚ ਓਬਾਲ ਲਓ। ਜਦੋਂ ਤੇਲ ਚੰਗੀ ਤਰ੍ਹਾਂ ਓਬਲ ਜਾਵੇ ਤਾਂ ਇਸ ‘ਚ ਆਂਵਲਾ ਤੇ ਕੜ੍ਹੀ ਪੱਤਾ ਕੱਢ ਦਿਓ। ਗਰਮ ਤੇਲ ਨੂੰ ਛਾਣ ਕੇ ਸਿਰ ‘ਚ ਮਾਲਿਸ਼ ਕਰੋ। ਇਸ ਨੂੰ 20-30 ਮਿੰਟ ਤਕ ਰੱਖੋ ਤੇ ਫਿਰ ਵਾਲ ਧੋ ਲਓ।

ਆਂਵਲਾ ਤੇ ਦਹੀਂ ਹੇਅਰ ਮਾਸਕ

ਇਸ ਨੂੰ ਬਣਾਉਣ ਲਈ 2 ਚਮਚ ਆਂਵਲੇ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਪੇਸਟ ਬਣਾ ਲਓ ਫਿਰ ਇਸ ‘ਚ 2 ਚਮਚ ਦਹੀਂ ਤੇ 1 ਚਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਵਾਲਾਂ ‘ਤੇ ਲਗਾਓ ਤੇ ਧੋਣ ਤੋਂ ਪਹਿਲਾਂ ਇਸ ਨੂੰ 30 ਮਿੰਟ ਤਕ ਲੱਗਿਆ ਰਹਿਣ ਦਿਓ।

ਆਂਵਲਾ ਤੇਲ

ਵਾਲੇ ਦੇ ਵਾਧੇ ਲਈ ਤੁਸੀਂ ਗਰਮ ਆਂਵਲੇ ਦੇ ਤੇਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੇ ਪੋਰਸ ਨੂੰ ਮਜ਼ਬੂਤ ਕਰੇਗਾ ਤੇ ਵਾਲਾਂ ਦੇ ਡਿੱਗਣ ਨੂੰ ਘੱਟ ਕਰੇਗਾ। ਤੁਸੀਂ ਹਫ਼ਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...