ਖੁਸ਼ ਹੋਈ ਪਰਜਾ ਨੇ
ਦੋਨਾਂ ਹੱਥਾਂ ਨਾਲ
ਆਪਣੀ ਪਿੱਠ ਥਾਪੜੀ
ਉਨ੍ਹਾਂ ਦੇ ਰਾਜਾ ਨੇ
ਜੰਗ ਦੇ ਖ਼ਿਲਾਫ਼
ਦਿੱਤਾ ਸੀ
ਜੋਰਦਾਰ ਬਿਆਨ
ਦੁਨੀਆਂ ਦੇ
ਸਭ ਤੋਂ ਤਾਕਤਵਰ
ਬਾਦਸ਼ਾਹਾਂ ਨੇ
ਬਾਇੱਜ਼ਤ
ਬਿਆਨ ਦਾ
ਖੁੱਲ੍ਹ ਕੇ ਕੀਤਾ
ਸਮਰਥਨ
ਜੰਗ ਦੇ ਸ਼ਿਕਾਰ
ਮੁਲਕਾਂ ‘ਚ
ਲਹਿਰ ਉੱਠੀ
ਉਮੀਦ ਦੀ
ਇਹ ਗੱਲ ਵੱਖਰੀ ਸੀ
ਕਿ
ਬਿਆਨ ਦੇਣ ਵਾਲਾ
ਸਭ ਤੋਂ ਵੱਡਾ ਸੀ
ਮਾਰੂ ਹਥਿਆਰਾਂ ਦਾ
ਖਰੀਦਦਾਰ
ਤੇ
ਬਿਆਨ ਦੇ ਸਮਰਥਕ
ਸਭ ਤੋਂ ਵੱਡੇ
ਹਥਿਆਰਾਂ ਦੇ
ਸੌਦਾਗਰ
ਮੂਲ ਲੇਖਕ:ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ :
ਯਸ਼ ਪਾਲ ਵਰਗ ਚੇਤਨਾ