ਐੱਨਐੱਸਐੱਸ ਵਿਭਾਗ ਨੇ ਸਵੱਛਤਾ ਪੰਦਰਵਾੜਾ ਮਨਾਇਆ

ਬਰਨਾਲਾ­, 5 ਅਕਤੂਬਰ – ਐੱਸਡੀ ਕਾਲਜ ਬਰਨਾਲਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ ਗਿਆ। ਇਸ ਤਹਿਤ 17 ਸਤੰਬਰ ਤੋਂ ਲਗਾਤਾਰ ਪੰਦਰਾਂ ਦਿਨ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਐੱਨਐੱਸਐੱਸ ਕੋਆਰਡੀਨੇਟਰ ਰੀਤੂ ਅਗਰਵਾਲ ਨੇ ਦੱਸਿਆ ਕਿ ਕਾਲਜ ਦੇ ਐੱਨਐੱਸਐੱਸ ਵਾਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ। ਕਾਲਜ ਵਿੱਚ ਐੱਨਐੱਸਐੱਸ ਪਾਰਕ, ਮੰਦਰ ਦੀ ਸਫਾਈ, ਸਟੋਰ, ਸਟਾਫ ਰੂਮ ਦੀ ਸਫ਼ਾਈ ਅਤੇ ਕਈ ਵਿਭਾਗਾਂ ਦੀ ਸਫਾਈ ਵੀ ਕਰਵਾਈ ਗਈ। ਸਰਕਾਰੀ ਹਸਪਤਾਲ ਦੀ ਨਵੀਂ ਅਤੇ ਪੁਰਾਣੀ ਇਮਾਰਤ ਵਿੱਚ ਸਫਾਈ ਅਭਿਆਨ ਚਲਾਇਆ ਗਿਆ­ ਜਿਸ ਦੌਰਾਨ ਸੀਐਮਓ ਡਾਕਟਰ ਜੋਤੀ ਕੌਸ਼ਲ ਅਤੇ ਐਕਟਿੰਗ ਐਸਐਮਓ ਡਾ. ਅਮੋਲਦੀਪ ਵਲੰਟੀਅਰਾਂ ਦਾ ਪੂਰਾ ਸਾਥ ਦਿੱਤਾ। ਇਸ ਤੋਂ ਇਲਾਵਾ ਦਾਣਾ ਮੰਡੀ ਵਿਖੇ ਸਲਮ ਏਰੀਆ’ਚ ਰਹਿੰਦੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਨਗਰ ਕੌਸ਼ਲ ਬਰਨਾਲਾ ਦੇ ਸਹਿਯੋਗ ਨਾਲ ਹੰਡਿਆਇਆ ਰੋਡ’ਤੇ ਡੀਸੀ ਆਫ਼ਿਸ ਤੋਂ ਲੈ ਕੇ ਸ੍ਰੀ ਪ੍ਰਗਟਸਰ ਗੁਰਦੁਆਰੇ ਤੱਕ ਪਲਾਸਟਿਕ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ। ਗਾਂਧੀ ਜੇਅੰਤੀ ਮੌਕੇ ਐੱਨਐੱਸਐੱਸ ਵਿਭਾਗ ਵੱਲੋਂ ਪੰਦਰਵਾੜੇ ਦੀ ਸਮਾਪਤੀ ਮੌਕੇਪਲਾਸਟਿਕ ਦੇ ਨੁਕਸਾਨ ’ਤੇ ਇੱਕ ਲਘੂ ਫਿਲਮ ਦਿਖਾਈ ਗਈ। ਇਸ ਦੌਰਾਨ ਇੱਕ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਕਾਲਜ ਪ੍ਰਬੰਧਕ ਕਮੇਟੀ ਨੇ ਐੱਨਐੱਸਐੱਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...