ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਬਣਾਉਣ ਖਿਲਾਫ ਚਿਤਾਵਨੀ

ਨਵੀਂ ਦਿੱਲੀ, 5 ਅਕਤੂਬਰ – ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ‘ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਉਣ ਦਾ ਫੈਸਲਾ ਕੀਤਾ | ਇਸ ਟੀਮ ਵਿਚ ਸੀ ਬੀ ਆਈ, ਆਂਧਰਾ ਪ੍ਰਦੇਸ਼ ਪੁਲਸ ਅਤੇ ਖੁਰਾਕ ਸੰਬੰਧੀ ਭਾਰਤੀ ਅਦਾਰੇ (ਫਸਾਇ) ਦੇ ਇਕ-ਇਕ ਅਧਿਕਾਰੀ ਸ਼ਾਮਲ ਹੋਣਗੇ | ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀ ਬੀ ਆਈ ਦੇ ਡਾਇਰੈਕਟਰ ਰੱਖਣਗੇ | ਬੈਂਚ ਨੇ ਨਾਲ ਹੀ ਸਾਫ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਬੈਂਚ ਨੇ ਇਹ ਫੈਸਲਾ ਇਸ ਸੰਬੰਧੀ ਦਾਇਰ ਵੱਖੋ-ਵੱਖ ਪਟੀਸ਼ਨਾਂ ਉਤੇ ਸੁਣਾਇਆ ਹੈ, ਜਿਨ੍ਹਾਂ ਵਿਚ ਉਹ ਪਟੀਸ਼ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਗਈ ਸੀ | ਬੈਂਚ ਨੇ ਕਿਹਾ-ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਕੋਈ ਸਿਆਸੀ ਡਰਾਮਾ ਬਣ ਜਾਵੇ |

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...