ਐਤਵਾਰ ਨੂੰ ਅਸਟਰੈਲੀਆ ‘ਚ ਘੜੀਆਂ ਹੋਣਗੀਆਂ ਇਕ ਘੰਟਾ ਅੱਗੇ

ਮੈਲਬੌਰਨ, 4 ਸਤੰਬਰ – ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇਅ ਲਾਈਟ ਸੇਵਿੰਗ’ ਨਿਯਮ ਤਹਿਤ ਐਤਵਾਰ 6 ਅਕਤੂਬਰ ਸਵੇਰੇ ਦੋ ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾੳੇੂਥ ਆਸਟ੍ਰੇਲੀਆ ‘ਚ ਹੋਵੇਗੀ। ਬਾਕੀ ਸੂਬਿਆਂ ਨਾਰਦਨ ਟੈਰੀਟਰੀ, ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ‘ਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ। ਹਰ ਸਾਲ ਆਸਟ੍ਰੇਲੀਆ ਦੇ ਇੰਨਾ ਸੂਬਿਆਂ ‘ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇਕ ਘੰਟੇ ਦੇ ਲਈ ਅੱਗੇ ਹੋ ਜਾਂਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਤੇ ਬਿਜਲੀ ਦੀ ਬਚਤ ਕਰਨ ਲਈ ਕੀਤੀ ਜਾਂਦੀ ਹੈ। ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫਰਕ ਰਹਿ ਜਾਵੇਗਾ। ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਲਈ ਸਹਾਈ ਹੋ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ...