ਅੱਜ ਕੇਜਰੀਵਾਲ ਨੇ ਛੱਡੀ ਸਰਕਾਰੀ ਰਿਹਾਇਸ਼

ਨਵੀਂ ਦਿੱਲੀ, 4 ਅਕਤੂਬਰ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਥੇ 6, ਫਲੈਗਸਟਾਫ਼ ਰੋਡ ਸਥਿਤ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰ ਰਿਹਾਇਸ਼ ਨੂੰ ਖ਼ਾਲੀ ਕਰ ਦਿੱਤਾ ਅਤੇ ਉਹ ਲੁਟੀਅਨਜ਼ ਜ਼ੋਨ ਵਿਚਲੇ ਬੰਗਲੇ ਵਿਚ ਚਲੇ ਗਏ ਹਨ, ਜਿਹੜਾ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਸੰਸਦ ਮੈਂਬਰ ਵਜੋਂ ਮਿਲਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਆਪਣੀ ਪਤਨੀ ਤੇ ਪੁੱਤਰ ਸਮੇਤ ਇਕ ਕਾਰ ਰਾਹੀਂ ਸਿਵਲ ਲਾਈਨਜ਼ ਇਲਾਕੇ ਵਿਚਲੀ ਮੁੱਖ ਮੰਤਰੀ ਰਿਹਾਇਸ਼ ਤੋਂ ਜਾਂਦੇ ਦਿਖਾਈ ਦਿੱਤੇ। ਉਨ੍ਹਾਂ ਦੇ ਮਾਪੇ ਤੇ ਧੀ ਦੂਜੀ ਕਾਰ ਵਿਚ ਸਵਾਰ ਹੋ ਕੇ ਉਨ੍ਹਾਂ ਦੇ ਨਾਲ ਹੀ ਰਵਾਨਾ ਹੋਏ। ਕੇਜਰੀਵਾਲ ਤੇ ਉਨ੍ਹਾਂ ਦਾ ਪਰਿਵਾਰ ਹੁਣ ਮਿੱਤਲ ਨੂੰ ਮਿਲੇ ਹੋਏ ਬੰਗਲੇ 5, ਫ਼ਿਰੋਜ਼ਸ਼ਾਹ ਰੋਡ ਵਿਚ ਰਹੇਗਾ, ਜਿਹੜਾ ਮੰਡੀ ਹਾਉੂਸ ਦੇ ਕਰੀਬ ਹੈ। ਮਿੱਤਲ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਹਨ।ਗ਼ੌਰਤਲਬ ਹੈ ਕਿ ਕੇਜਰੀਵਾਲ ਨੇ ਦਿੱਲੀ ਆਬਕਾਰੀ ਨੀਤੀ ਸਬੰਧੀ ਕੇਸ ਵਿਚ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਇਹ ਕਹਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਉਹ ‘ਜਨਤਾ ਤੋਂ ਈਮਾਨਦਾਰੀ ਦਾ ਫ਼ਤਵਾ’ ਹਾਸਲ ਕਰ ਕੇ ਹੀ ਮੁੜ ਅਹੁਦਾ ਸੰਭਾਲਣਗੇ। ਇਸ ਪਿੱਛੋਂ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ...