ਵਿਰਾਟ ਕੋਹਲੀ ਨੇ ਲੰਬੀ ਛਾਲ ਲਗਾ ਕੇ ਟਾਪ-10 ‘ਚ ਕੀਤੀ ਵਾਪਸੀ

ਨਵੀਂ ਦਿੱਲੀ, 2 ਅਕਤੂਬਰ – ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਟਾਪ 10 ਵਿੱਚ ਵਾਪਸੀ ਕਰ ਲਈ ਹੈ। ਕੋਹਲੀ ਛੇ ਸਥਾਨਾਂ ਦੀ ਛਲਾਂਗ ਲਗਾ ਕੇ ਆਈਸੀਸੀ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੋਹਲੀ ਨੇ ਕਾਨਪੁਰ ਵਿੱਚ ਬੰਗਲਾਦੇਸ਼ ਦੇ ਖਿਲਾਫ਼ ਦੂਜੇ ਟੈਸਟ ਦੀ ਪਹਿਲੀ ਅਤੇ ਦੂਜੀ ਪਾਰੀ ਵਿੱਚ ਕ੍ਰਮਵਾਰ 47 ਅਤੇ 29 ਦੌੜਾਂ ਬਣਾਈਆਂ। ਇਸ ਦੌਰਾਨ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀਆਂ 27,000 ਦੌੜਾਂ ਪੂਰੀਆਂ ਕੀਤੀਆਂ। ਕੋਹਲੀ ਨੇ ਮਹਾਨ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਅਤੇ ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ।

ਯਸ਼ਵਲੀ ਨੂੰ ਫ਼ਾਇਦਾ

ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਵੀ ਆਈਸੀਸੀ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਦੋ ਸਥਾਨਾਂ ਦਾ ਫ਼ਾਇਦਾ ਹੋਇਆ ਹੈ। ਕਾਨਪੁਰ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਸ਼ਾਨਦਾਰ ਅਰਧ ਸੈਂਕੜੇ ਲਗਾਉਣ ਵਾਲੇ ਯਸ਼ਸਵੀ ਜੈਸਵਾਲ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਜੈਸਵਾਲ ਨੂੰ ਕਾਨਪੁਰ ਦੀਆਂ ਦੋਵੇਂ ਪਾਰੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਸਿਖਰ ‘ਤੇ ਕਾਬਜ਼ ਹਨ। ਹਾਲਾਂਕਿ ਜੇ ਆਈਸੀਸੀ ਟੈਸਟ ਰੈਂਕਿੰਗ ‘ਚ ਟਾਪ-5 ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਇਸ ‘ਚ ਭਾਰਤ ਦਾ ਇਕ ਹੀ ਬੱਲੇਬਾਜ਼ ਸ਼ਾਮਲ ਹੈ। ਇੰਗਲੈਂਡ ਦੇ ਜੋਅ ਰੂਟ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਦੂਜੇ ਸਥਾਨ ‘ਤੇ ਹਨ। ਭਾਰਤ ਦੀ ਯਸ਼ਸਵੀ ਜੈਸਵਾਲ ਤੀਜੇ ਸਥਾਨ ‘ਤੇ ਆ ਗਏ ਹੈ। ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਉਸਮਾਨ ਖਵਾਜਾ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।

ਟੀਮ ਰੈਂਕਿੰਗ ’ਚ ਭਾਰਤ ਕਿੱਥੇ?

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਆਪਣਾ ਸਿਖਰਲਾ ਸਥਾਨ ਮਜ਼ਬੂਤ ​​ਕਰ ਲਿਆ ਹੈ। ਭਾਰਤੀ ਟੀਮ ਦੇ 98 ਅੰਕ ਹਨ ਅਤੇ ਉਹ WTC ਅੰਕ ਸੂਚੀ ਵਿੱਚ ਨੰਬਰ-1 ‘ਤੇ ਹੈ ਪਰ ਭਾਰਤ ਆਈਸੀਸੀ ਟੈਸਟ ਟੀਮ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਹੈ। ਆਸਟ੍ਰੇਲਿਆਈ ਟੀਮ ਆਈਸੀਸੀ ਟੈਸਟ ਰੈਂਕਿੰਗ ਵਿੱਚ ਸਿਖਰ ’ਤੇ ਕਾਬਜ਼ ਹੈ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...