ਬਹੁਤਾ ਜ਼ਰੂਰੀ ਨਾ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਨਾ ਦਿਓ ਪੇਨ ਕਿਲਰ

ਲੋਕ ਆਮਤੌਰ ’ਤੇ ਦਰਦ ਹੋਣ ਦੇ ਬਾਅਦ ਖੁਦ ਕਿਸੇ ਵੀ ਕੈਮਿਸਟ ਤੋਂ ਖਰੀਦ ਕੇ ਪੇਨ ਕਿਲਰ ਖਾ ਲੈਂਦੇ ਹਨ। ਉਹ ਇਸ ਨੂੰ ਆਪਣੇ ਬੱਚਿਆਂ ਨੂੰ ਵੀ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਹਾਲਾਂਕਿ,ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਸੰਦਰਭ ’ਚ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਇਕ ਨਵੀਂ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਸ ’ਚ ਕਿਹਾ ਕਿ ਬਾਲ ਰੋਗ ਮਾਹਿਰਾਂ ਨੂੰ ਜ਼ਰੂਰੀ ਹੋਣ ’ਤੇ ਹੀ ਬੱਚਿਆਂ ਨੂੰ ਦਰਦ ਲਈ ਓਪੀਓਇਡ ਲਿਖਣੀ ਚਾਹੀਦੀ ਹੈ। ਓਪੀਓਇਡ ਦਵਾਈਆਂ ਦਾ ਇਕ ਵਿਆਪਕ ਗਰੁੱਪ ਹੈ, ਜਿਸਦਾ ਇਸਤੇਮਾਲ ਪੇਨ ਕਿਲਰ ਲਈ ਕੀਤਾ ਜਾਂਦਾ ਹੈ। ਹਾਲਾਂਕਿ ਇਹ ਦਵਾਈਆਂ ਅਸਰਦਾਰ ਹਨ, ਪਰ ਇਨ੍ਹਾਂ ਤੋਂ ਆਦਤ ਲੱਗ ਸਕਦੀ ਹੈ। ਇਹ ਦਿਸ਼ਾ ਨਿਰਦੇਸ਼ ਜਰਨਲ ਪੀਡੀਆਟ੍ਰਿਕਸ ਆਨਲਾਈਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਵਿਚ ਬਾਲ ਰੋਗ ਮਾਹਿਰਾਂ ਨੂੰ ਹਲਕੇ ਤੋਂ ਮੱਧਮ ਦਰਦ ਵਾਲੇ ਰੋਗੀ ਲਈ ਹਮੇਸ਼ਾ ਗੈਰ ਓਪੀਓਇਡ ਦਵਾਈਆਂ ਨਾਲ ਇਲਾਜ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ। ਹਰ ਓਪੀਓਇਡ ਦਵਾਈ ਦੇ ਨਾਲ-ਨਾਲ ਨਾਲੋਕਸੋਨ ਦਿੱਤੇ ਜਾਣ ਦੀ ਵੀ ਗੱਲ ਕਹੀ ਗਈ ਹੈ। ਇਹ ਓਵਰਡੋਜ਼ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ।ਗਾਈਡਲਾਈਨ ਨਾਲ ਜੁੜੇ ਸਕਾਟ ਹੈਡਲੈਂਡ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਬਾਲ ਰੋਗ ਮਾਹਿਰ ਬਹੁਤ ਜ਼ਰੂਹੀ ਹੋਣ ’ਤੇ ਹੀ ਓਪੀਓਇਡ ਲਿਖਣ। ਦਰਦ ਦੇ ਕਾਰਨ ਸਮੱਸਿਆ ਪੈਦਾ ਹੋ ਸਕਦੀ ਹੈ ਪਰ ਡਾਕਟਰਾਂ ਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਜਿਹੜੇ ਆਦਤ ਦੇ ਖਤਰੇ ਨੂੰ ਘੱਟ ਕਰਦੇ ਹਨ। ਅਮਰੀਕੀ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਦਿਸ਼ਾ ਨਿਰਦੇਸ਼ ’ਚ ਸਿਫਾਰਸ਼ ਕੀਤੀ ਹੈ ਕਿ ਦਰਦ ਨੂੰ ਘੱਟ ਕਰਨ ਲਈ ਓਪੀਓਇਡ ਦਾ ਫਿਜ਼ੀਓਥੇਰੈਪੀ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਗੈਰ ਓਪੀਅਡ ਦਵਾਈਆਂ ਨਾਲ ਵੀ ਦਿੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...