ਐਮ ਸੀ ਅਧਿਕਾਰੀਆਂ ਨੂੰ 10 ਪ੍ਰਤੀਸ਼ਤ ਦੀ ਛੋਟ ਦਾ ਲਾਭ ਲੈਣ ਲਈ ਆਖ਼ਰੀ ਘੰਟੇ ਤੱਕ ਟੈਕਸਦਾਤਾਵਾਂ ਨੂੰ ਸਹੂਲਤ ਦੇਣ ਲਈ ਆਖਿਆ

*ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਐਮ ਸੀ ਮੁਹਾਲੀ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਦਰਪੇਸ਼ ਮਾਮਲਿਆਂ ਨੂੰ ਹੱਲ ਕਰਵਾਇਆ

*ਬਜ਼ੁਰਗ ਜਾਂ ਵਿਧਵਾ ਦੇ ਮਾਮਲਿਆਂ ਵਿੱਚ ਘਰ ਜਾ ਕੇ ਵਸੂਲੀ ਦੀ ਸਹੂਲਤ ਦੇਣ ਲਈ ਕਿਹਾ

*ਨਵੀਆਂ ਇਮਾਰਤਾਂ ਦੀ ਟੈਕਸ ਲਈ ਤੁਰੰਤ ਰਜਿਸਟ੍ਰੇਸ਼ਨ ਸੁਵਿਧਾ ਦੇ ਮੁੱਦਿਆਂ ‘ਤੇ ਚਰਚਾ ਕੀਤੀ

*ਨਗਰ ਨਿਗਮ ਵੱਲੋਂ ਟੈਕਸ ਉਗਰਾਹੀ ਲਈ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ

ਐਸ.ਏ.ਐਸ.ਨਗਰ, 28 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਅੱਜ ਨਗਰ ਨਿਗਮ ਮੁਹਾਲੀ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਦੌਰਾ ਕਰਕੇ 30 ਸਤੰਬਰ ਤੱਕ ਟੈਕਸ ਦਾਤਾਵਾਂ ਨੂੰ 10 ਫੀਸਦੀ ਛੋਟ ਸਹਿਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਨਗਰ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਖ਼ਾਸ ਕਰ ਵਪਾਰੀਆਂ ਨੂੰ ਟੈਕਸ ਜਮਾਂ ਕਰਵਾਉਣ ਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਵਾਇਆ। ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਗਠਿਤ ਸਰਕਾਰੀ ਸੰਸਥਾ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਨੇ ਅੱਗੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਸਾਰੇ ਯੋਗ ਨਾਗਰਿਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਛੋਟ ਯਕੀਨੀ ਬਣਾਉਣਾ ਸੀ। ਵਿਨੀਤ ਵਰਮਾ ਨੇ ਅੱਗੇ ਕਿਹਾ ਕਿ ਉਹ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਤੇ, ਵਪਾਰੀਆਂ ਦੇ ਹਿੱਤਾਂ ਬਾਰੇ ਵੀ ਚਿੰਤਤ ਸੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਬਜ਼ੁਰਗ ਜਾਂ ਵਿਧਵਾਵਾਂ ਨਗਰ ਨਿਗਮ ਦਫ਼ਤਰ ਨਹੀਂ ਆ ਸਕਦੀਆਂ, ਉਨ੍ਹਾਂ ਨੂੰ ਆਨਲਾਈਨ ਭੁਗਤਾਨ ਦੀ ਸਹੂਲਤ ਜਾਂ ਘਰੋਂ ਹੀ ਅਦਾਇਗੀ ਕਰਨ ਦੀ ਸਹੂਲਤ ਦਿੱਤੀ ਗਈ ਹੈ।

ਇਸੇ ਤਰ੍ਹਾਂ, ਨਵੀਂਆਂ ਇਮਾਰਤਾਂ ਵਾਲੇ ਅਤੇ ਪਹਿਲੀ ਵਾਰ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਾਇਦਾਦ ਦੇ ਅਗਲੇ ਅਤੇ ਪਿਛਲੇ ਪਾਸੇ ਦੀਆਂ ਫੋਟੋਆਂ ਤੋਂ ਇਲਾਵਾ ਮਾਲਕੀ ਅਤੇ ਬਿਲਡਿੰਗ ਪਲਾਨ ਦੇ ਦਸਤਾਵੇਜ਼ ਲੈ ਕੇ ਮੌਕੇ ‘ਤੇ ਯੂਆਈਡੀ ਬਣਾ ਕੇ ਸਹੂਲਤ ਦਿੱਤੀ ਜਾ ਰਹੀ ਹੈ। ਸੁਪਰਡੈਂਟ ਪ੍ਰਾਪਰਟੀ ਟੈਕਸ, ਐਮ.ਸੀ. ਮੋਹਾਲੀ ਅਵਤਾਰ ਕਲਸੀਆ ਨੇ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਨੂੰ ਭਰੋਸਾ ਦਿਵਾਇਆ ਕਿ ਉਹ ਨਾਗਰਿਕਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣਗੇ ਜੋ ਰਿਹਾਇਸ਼ੀ/ਵਪਾਰਕ/ਉਦਯੋਗਿਕ ਜਾਇਦਾਦ ਦਾ ਟੈਕਸ ਦਫ਼ਤਰ ਵਿੱਚ ਜਮਾਂ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ 9 ਤੋਂ 5 ਵਜੇ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਪ੍ਰਾਪਤ ਕਰਨ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਕੰਮ ਕਰੇਗਾ। ਟੈਕਸ ਡਿਪਾਜ਼ਿਟ ‘ਤੇ 10 ਫੀਸਦੀ ਛੋਟ (ਛੂਟ) ਪ੍ਰਾਪਤ ਕਰਨ ਲਈ ਆਖਰੀ ਮਿਤੀ 30 ਸਤੰਬਰ ਹੈ। ਮੈਂਬਰ ਵਿਨੀਤ ਵਰਮਾ ਨੇ ਕਿਹਾ ਕਿ ਸਰਕਾਰ ਵੱਲੋਂ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਐਲਾਨੀ ਗਈ 10 ਫੀਸਦੀ ਦੀ ਛੋਟ ਦਾ ਲਾਭ ਹਰੇਕ ਵਿਅਕਤੀ ਨੂੰ ਲੈਣਾ ਚਾਹੀਦਾ ਹੈ ਤਾਂ ਜੋ ਟੈਕਸ ਵਸੂਲੀ ਦੇ ਟੀਚਿਆਂ ਦੇ ਨਾਲ-ਨਾਲ ਛੋਟ ਦਾ ਲਾਭ ਵੀ ਸਾਰੇ ਯੋਗ ਵਿਅਕਤੀਆਂ ਦੁਆਰਾ ਲਾਭ ਹਾਸਲ ਕੀਤਾ ਜਾ ਸਕੇ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...