ਚੀਨ ਨੇ ਭਾਰਤ ਤੋਂ ਅਰੁਣਾਚਲ ’ਚ ਦੋ ਥਾਵਾਂ ’ਤੇ ਗਸ਼ਤ ਦੀ ਮੰਗੀ ਇਜਾਜ਼ਤ

ਨਵੀਂ ਦਿੱਲੀ, 28 ਸਤੰਬਰ – ਭਾਰਤ ਅਤੇ ਚੀਨ ਵਿਚਕਾਰ ਅਸਲ ਕੰਟਰੋਲ ਰੇਖਾ ’ਤੇ ਵਿਵਾਦਾਂ ਦੀ ਸੂਚੀ ਹੋਰ ਲੰਬੀ ਹੁੰਦੀ ਜਾ ਰਹੀ ਹੈ। ਚੀਨ ਨੇ 21ਵੇਂ ਗੇੜ ਦੀ ਫੌਜੀ ਗੱਲਬਾਤ ਦੌਰਾਨ ਭਾਰਤੀ ਵਾਰਤਾਕਾਰਾਂ ਨੂੰ ਸੁਝਾਅ ਦਿੱਤਾ ਕਿ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਦੋ ਸੰਵੇਦਨਸ਼ੀਲ ਇਲਾਕਿਆਂ ’ਚ ਉਸ ਦੇ ਜਵਾਨਾਂ ਨੂੰ ਗਸ਼ਤ ਦੀ ਇਜਾਜ਼ਤ ਦਿੱਤੀ ਜਾਵੇ। ਦੋਵੇਂ ਥਾਵਾਂ ਦਹਾਕਿਆਂ ਤੋਂ ਭਾਰਤ ਦੇ ਕਬਜ਼ੇ ਹੇਠ ਹਨ। ਇਨ੍ਹਾਂ ’ਚੋਂ ਇਕ ਯਾਂਗਤਸੇ ਖ਼ਿੱਤਾ ਹੈ ਜਿਥੇ ਦਸੰਬਰ 2022 ’ਚ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਕਾਰ ਝੜਪ ਹੋਈ ਸੀ। ਦੂਜਾ ਸਥਾਨ ਸੁਬਨਸਿਰੀ ਦਰਿਆ ਦੀ ਘਾਟੀ ਦੇ ਨਾਲ ਮੱਧ ਅਰੁਣਾਚਲ ਪ੍ਰਦੇਸ਼ ’ਚ ਮੌਜੂਦ ਹੈ। ਸੂਤਰਾਂ ਨੇ ਕਿਹਾ ਕਿ ਇਹ ਨਾਜਾਇਜ਼ ਅਤੇ ਤਰਕਹੀਣ ਮੰਗਾਂ ਹਨ। ਚੀਨ ਨੇ ਇਹ ਮੰਗਾਂ ਉਸ ਸਮੇਂ ਰੱਖੀਆਂ ਜਦੋਂ ਪੂਰਬੀ ਲੱਦਾਖ ’ਚ ਮੌਜੂਦਾ ਵਿਵਾਦਾਂ ਦੇ ਹਲ ਬਾਰੇ ਚਰਚਾ ਕੀਤੀ ਜਾ ਰਹੀ ਸੀ। ਗੁਆਂਢੀ ਮੁਲਕ ਦੇ ਇਸ ਕਦਮ ਨਾਲ ਸਰਹੱਦੀ ਵਿਵਾਦ ਦੇ ਨਿਬੇੜੇ ’ਚ ਅੜਿੱਕਾ ਖੜ੍ਹਾ ਹੋ ਸਕਦਾ ਹੈ। ਯਾਂਗਤਸੇ ਇਲਾਕੇ ’ਚ ਪਹਿਲਾਂ ਵੀ ਕਈ ਵਾਰ ਟਕਰਾਅ ਹੋ ਚੁੱਕਾ ਹੈ। ਅਕਤੂਬਰ 2021 ’ਚ ਵੱਡੀ ਝੜਪ ਹੋਈ ਸੀ ਜਦੋਂ ਚੀਨੀ ਫ਼ੌਜ ਨੇ 17 ਹਜ਼ਾਰ ਫੁੱਟ ਉੱਚੀ ਚੋਟੀ ’ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਸੀ। ਸੁਬਨਸਿਰੀ ਘਾਟੀ ’ਚ ਮੱਧ ਅਰੁਣਾਚਲ ਪ੍ਰਦੇਸ਼ ’ਚ ਵੀ ਭਾਰਤ ਅਤੇ ਚੀਨੀ ਫ਼ੌਜੀ ਆਹਮੋ-ਸਾਹਮਣੇ ਆ ਚੁੱਕੇ ਹਨ। ਯਾਂਗਤਸੇ ’ਚ ਦਸੰਬਰ 2022 ਨੂੰ ਝੜਪ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸ ਸਮੇਂ ਸੰਸਦ ’ਚ ਦੱਸਿਆ ਸੀ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ 9 ਦਸੰਬਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਚੀਨ ਉਥੋਂ ਦੇ ਹਾਲਾਤ ਇਕਪਾਸੜ ਤਰੀਕੇ ਨਾਲ ਬਦਲਣ ਦੀ ਤਾਕ ’ਚ ਸੀ। ਭਾਰਤ ਨੇ ਚੀਨ ਨੂੰ ਪੂਰਬੀ ਲੱਦਾਖ ਦੇ ਸਰਹੱਦੀ ਵਿਵਾਦ ਦੇ ਹਲ ਲਈ ਤਿੰਨ ਸੁਝਾਅ ਦਿੱਤੇ ਹਨ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...