ਡਿਪ੍ਰੈਸ਼ਨ ਦੀਆਂ ਦਵਾਈਆਂ ਦੀ ਤੁਲਨਾ ’ਚ ਵੱਧ ਲਾਭ ਦਿੰਦੇ ਸਨ ਮੈਜਿਕ ਮਸ਼ਰੂਮ

ਲੰਡਨ, 27 ਸਤੰਬਰ – ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਸਾਈਲੋਸਾਈਬਿਨ ਜਿਸ ਨੂੰ ਆਮ ਤੌਰ ’ਤੇ ਮੈਜਿਕ ਮਸ਼ਰੂਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਡਿਪ੍ਰੈਸ਼ਨ ਰੋਕੂ ਦਵਾਈਆਂ ਦੀ ਤੁਲਨਾ ’ਚ ਲੰਬੇ ਸਮੇਂ ਤੱਕ ਲਾਭ ਦਿੰਦਾ ਹੈ। ਦੋ ਵੱਖ-ਵੱਖ ਡਿਪ੍ਰੈਸ਼ਨ ਰੋਕੂ ਇਲਾਜਾਂ ਦੀ ਤੁਲਨਾ ਕਰਨ ’ਤੇ ਖੋਜਕਰਤਾਵਾਂ ਨੇ ਪਾਇਆ ਕਿ ਛੇ ਹਫ਼ਤਿਆਂ ਤੋਂ ਬਾਅਦ ਉਦਾਸੀ ਅਤੇ ਨਕਾਰਾਤਮਕ ਲੱਛਣਾਂ ’ਚ ਸਮਾਨ ਪੱਧਰ ’ਤੇ ਸੁਧਾਰ ਹੋਇਆ। ਇਨ੍ਹਾਂ ’ਚੋਂ ਇਕ ’ਚ ਸਾਈਕੇਡੇਲਿਕ ਦਵਾਈ ਸ਼ਾਮਲ ਸੀ ਅਤੇ ਦੂਸਰੇ ’ਚ ਇਕ ਐੱਸਐੱਸਆਰਆਈ ਐਂਟੀ ਡਿਪ੍ਰੇਸੈਂਟ ਏਸਿਟਾਮੋਪ੍ਰਾਮ ਸ਼ਾਮਲ ਸੀ। ਐੱਮਐੱਸਆਰਆਈ ਚੈਨਾਤਮਕ ਸੈਰੋਟੋਨਿਨ ਰੀਪਟੇਕ ਅਵਰੋਧਕ ਹੈ ਜੋ ਆਮ ਤੌਰ ’ਤੇ ਡਿਪ੍ਰੈਸ਼ਨ ਅਤੇ ਹੋਰ ਮਾਨਸਿਕ ਬਿਮਾਰੀਆਂ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ।

ਇਹ ਦਵਾਈਆਂ ਦਿਮਾਗ ’ਚ ਸੈਰੋਟੋਨਿਨ ਦੇ ਪੱਧਰ ਨੂੰ ਵਧਾ ਕੇ ਕੰਮ ਕਰਦੀਆਂ ਹਨ। ਇਹ ਮੂਡ ਤੇ ਨੀਂਦ ’ਤੇ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ। ਇਸ ਅਧਿਐਨ ਵਿਚ 59 ਲੋਕਾਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿਚ 30 ਦਾ ਇਲਾਜ ਸਾਈਲੋਸਾਈਬਿਨ ਦੀ ਇਕ ਖੁਰਾਕ ਨਾਲ ਕੀਤਾ ਗਿਆ ਜਦਿਕ 29 ਨੂੰ ਐਸਿਟਾਲੋਪ੍ਰਾਮ ਦਾ ਛੇ ਹਫਤਿਆਂ ਦਾ ਕੋਰਸ ਦਿੱਤਾ ਗਿਆ। ਇਨ੍ਹਾਂ ’ਤੇ ਛੇ ਮਹੀਨੇ ਤੱਕ ਨਜ਼ਰ ਰੱਖੀ ਗਈ। ਛੇ ਮਹੀਨੇ ਤੋਂ ਬਾਅਦ ਪਾਇਆ ਗਿਆ ਕਿ ਦੋਵਾਂ ਸਮੂਹਾਂ ਨੇ ਡਿਪ੍ਰੈਸ਼ਨ ਗ੍ਰਸਤ ਲੱਛਣਾਂ ’ਚ ਮਹੱਤਵਪੂਰਨ ਸੁਧਾਰ ਦਿਖਾਇਆ। ਹਾਲਾਂਕਿ, ਜਿਨ੍ਹਾਂ ਨੂੰ ਸਾਈਲੋਸਾਈਬਿਨ ਦਿੱਤਾ ਗਿਆ, ਉਨ੍ਹਾਂ ਵਿਚ ਸਮਾਜਿਕ ਕਾਰਜ ਪ੍ਰਣਾਲੀ ਤੇ ਮਨੋਵਿਗਿਆਨਕ ਜੁੜਾਵ ’ਚ ਵੱਧ ਸੁਧਾਰ ਸੀ। ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾ ਟੋਮਾਸੋ ਬਾਰਬਾ ਨੇ ਕਿਹਾ ਕਿ ਖੋਜ ਵਿਚ ਪਤਾ ਲੱਗਾ ਕਿ ਕਈ ਮਾਇਨਿਆਂ ’ਚ ਸਾਈਲੋਸਾਈਬਿਨ ਨੇ ਐਸਿਟਾਲੋਪ੍ਰਾਮ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਐੱਸਐੱਸਆਰਆਈ ਦੇ ਉਲਟ ਸਾਈਲੋਸਾਈਬਿਨ ਸੈਕਸ ਡ੍ਰਾਈਵ ’ਚ ਵੀ ਸੁਧਾਰ ਕਰਦਾ ਹੈ। ਇਹ ਸਿੱਟਾ ਈਕਿਲਨਿਕਲਮੈਡੀਸਿਨ ਪੱਤਿ੍ਕਾ ’ਚ ਪ੍ਰਕਾਸ਼ਤ ਹੋਇਆ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...