ਕੈਨੇਡਾ ਸਰਕਾਰ ਨੇ ਵਿਦਿਆਰਥੀ ਪਰਮਿਟ ਤੋਂ ਬਾਅਦ ਹੁਣ ‘ਕੰਮ’ ਦੇ ਨਿਯਮਾਂ ਵਿਚ ਕੀਤਾ ਵੱਡਾ ਬਦਲਾਅ

ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੀਜ਼ਾ ਨਿਯਮਾਂ ਜਾਂ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੇਣ ਦੇ ਨਿਯਮਾਂ ਵਿਚ ਹਰ ਮਹੀਨੇ ਬਦਲਾਅ ਕਰ ਰਹੀ ਹੈ। ਕੈਨੇਡਾ ਜਿਸ ਨੂੰ ਕਦੇ ਰਹਿਣ ਅਤੇ ਵਸਣ ਲਈ ਸੱਭ ਤੋਂ ਵਧੀਆ ਥਾਂ ਮੰਨਿਆ ਜਾਂਦਾ ਸੀ, ਹੁਣ ਇਥੋਂ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ। ਇਸ ਸੰਦਰਭ ਵਿਚ ਟਰੂਡੋ ਸਰਕਾਰ ਨੇ ਕੈਨੇਡਾ ਵਿਚ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ ਵਿਚ ਬਦਲਾਅ ਕੀਤੇ ਹਨ, ਤਾਂ ਜੋ ਇਸ ਸਕੀਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਨਾਲ ਹੀ ਇਸ ਸਕੀਮ ਰਾਹੀਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕਦਾ ਹੈ। ਅਸਲ ਵਿਚ, ਕੈਨੇਡੀਅਨ ਕੰਪਨੀਆਂ ਜਾਂ ਰੁਜ਼ਗਾਰਦਾਤਾ ਕੈਨੇਡਾ ਵਿਚ ‘ਅਸਥਾਈ ਵਿਦੇਸ਼ੀ ਵਰਕਰ’ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੇ ਹਨ। ਉਨ੍ਹਾਂ ਕੋਲ ਅਜਿਹਾ ਕਰਨ ਦਾ ਵਿਕਲਪ ਤਾਂ ਹੀ ਹੁੰਦਾ ਹੈ ਜੇਕਰ ਉਨ੍ਹਾਂ ਨੂੰ ਕੈਨੇਡਾ ਵਿਚ ਕੰਮ ਲਈ ਚੰਗੇ ਜਾਂ ਯੋਗ ਵਿਅਕਤੀ ਨਹੀਂ ਮਿਲਦੇ। ਹਾਲਾਂਕਿ, ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿਚ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਕੰਮ ’ਤੇ ਰਖਣ ਤੋਂ ਬਚਣ ਅਤੇ ਇਸ ਦੀ ਬਜਾਏ ਵਿਦੇਸ਼ੀ ਕਰਮਚਾਰੀਆਂ ’ਤੇ ਭਰੋਸਾ ਕਰਨ ਲਈ ‘ਅਸਥਾਈ ਵਿਦੇਸ਼ੀ ਕਰਮਚਾਰੀ’ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।

ਸਰਕਾਰ ਨੇ ਕਿਹਾ ਹੈ ਕਿ ਹੁਣ ‘ਅਸਥਾਈ ਵਿਦੇਸ਼ੀ ਕਰਮਚਾਰੀ’ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ ‘ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ’ (ਐਲ.ਐਮ.ਆਈ.ਏ.) ਕਰਨਾ ਹੋਵੇਗਾ, ਜਿਸ ’ਚ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਜਿਸ ਨੌਕਰੀ ਲਈ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ, ਅਜਿਹਾ ਕਰਨ ਲਈ ਦੇਸ਼ ਵਿਚ ਕੋਈ ਯੋਗ ਨਾਗਰਿਕ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਅਤੇ ਰੁਜ਼ਗਾਰਦਾਤਾ ਇਸ ਪ੍ਰੋਗਰਾਮ ’ਤੇ ਅਪਣੀ ਨਿਰਭਰਤਾ ਨੂੰ ਘੱਟ ਕਰਨ ਪ੍ਰੋਗਰਾਮ ਸਬੰਧੀ ਨਵੇਂ ਨਿਯਮ 26 ਸਤੰਬਰ ਯਾਨੀ ਅੱਜ ਤੋਂ ਲਾਗੂ ਹੋ ਰਹੇ ਹਨ। ਕੈਨੇਡਾ ਸਰਕਾਰ ਮੈਟਰੋਪੋਲੀਟਨ ਖੇਤਰਾਂ ਵਿਚ 6 ਫ਼ੀ ਸਦੀ ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ  ਦੀ ਪ੍ਰਕਿਰਿਆ ਕਰਨ ਤੋਂ ਇਨਕਾਰ ਕਰਨ ਲਈ ਤਿਆਰ ਹੈ, ਨੂੰ ਭੋਜਨ ਸੁਰੱਖਿਆ ਖੇਤਰਾਂ (ਖੇਤੀਬਾੜੀ, ਫ਼ੂਡ ਪ੍ਰੋਸੈਸਿੰਗ ਤੇ ਮੱਛੀ ਪ੍ਰੋਸੈਸਿੰਗ) ਦੇ ਨਾਲ-ਨਾਲ ਉਸਾਰੀ ਅਤੇ ਸਿਹਤ ਸੰਭਾਲ ਵਿਚ ਮੌਸਮੀ ਅਤੇ ਗ਼ੈਰ-ਮੌਸਮੀ ਨੌਕਰੀਆਂ ਲਈ ਕਾਰਵਾਈ ਕੀਤੀ ਜਾਵੇਗੀ।

ਰੁਜ਼ਗਾਰਦਾਤਾਵਾਂ ਨੂੰ ਪ੍ਰੋਗਰਾਮ ਰਾਹੀਂ ਅਪਣੇ ਕੁਲ ਕਰਮਚਾਰੀਆਂ ਦੇ 10 ਫ਼ੀ ਸਦੀ ਤੋਂ ਵਧ ਨੂੰ ਵਿਦੇਸੀ ਕਾਮਿਆਂ ਵਜੋਂ ਨਿਯੁਕਤ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਪ੍ਰੋਗਰਾਮ ਤਹਿਤ ਨੌਕਰੀ ’ਤੇ ਰੱਖੇ ਗਏ ਲੋਕਾਂ ਦੀ ਰੁਜ਼ਗਾਰ ਮਿਆਦ ਨੂੰ ਘਟਾ ਕੇ ਸਿਰਫ ਇਕ ਸਾਲ ਕਰ ਦਿਤਾ ਗਿਆ ਹੈ, ਜੋ ਪਹਿਲਾਂ ਦੋ ਸਾਲ ਹੁੰਦਾ ਸੀ। ਕੈਨੇਡਾ ’ਚ ਇਸ ਬਦਲਾਅ ਦਾ ਅਸਰ ਭਾਰਤੀਆਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ-ਹਰਿਆਣਾ ਸਮੇਤ ਦੇਸ ਦੇ ਕਈ ਹਿੱਸਿਆਂ ਤੋਂ ਲੋਕ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਘੱਟ ਹੁਨਰ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਦੇ ਹਨ, ਜਿਵੇਂ ਕਿ ਖੇਤਾਂ ਵਿੱਚ ਕੰਮ ਕਰਨਾ। ਬਹੁਤ ਸਾਰੀਆਂ ਕੰਪਨੀਆਂ ਨੇ ਇਹਨਾਂ ਲੋਕਾਂ ਨੂੰ ਸਿਰਫ  ਪ੍ਰੋਗਰਾਮ ਦੇ ਤਹਿਤ ਕੰਮ 0ਤੇ ਰਖਿਆ ਹੈ। ਪਰ ਨਿਯਮਾਂ ‘ਚ ਬਦਲਾਅ ਕਾਰਨ ਹੁਣ ਭਰਤੀ ਕਰਨਾ ਮੁਸ਼ਕਲ ਹੋ ਰਿਹਾ ਹੈ।

ਸਾਂਝਾ ਕਰੋ

ਪੜ੍ਹੋ