ਪੁਤਿਨ ਨੇ ਪਰਮਾਣੂ ਹਮਲੇ ਬਾਰੇ ਬਦਲੀ ਯੁੱਧ ਨੀਤੀ

ਮਾਸਕੋ, 26 ਸਤੰਬਰ – ਰੂਸ ਨੇ ਪ੍ਰਮਾਣੂ ਹਮਲਿਆਂ ਨੂੰ ਲੈ ਕੇ ਆਪਣੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਮਾਣੂ ਹਥਿਆਰਾਂ ਦਾ ਸਮਰਥਨ ਕਰਨ ਵਾਲੇ ਦੇਸ਼ ਦੁਆਰਾ ਰੂਸ ‘ਤੇ ਹਮਲੇ ਨੂੰ ਦੋਵੇਂ ਦੇਸ਼ ਹਮਲਾਵਰ ਮੰਨਿਆ ਜਾਵੇਗਾ। ਇਸ ਤੋਂ ਬਾਅਦ ਰੂਸ ਦੋਵਾਂ ਖਿਲਾਫ ਜਵਾਬੀ ਕਾਰਵਾਈ ਕਰਨ ਲਈ ਆਜ਼ਾਦ ਹੋਵੇਗਾ। ਪੁਤਿਨ ਨੇ ਇਹ ਗੱਲ ਪਰਮਾਣੂ ਨੀਤੀ ‘ਚ ਬਦਲਾਅ ਦੇ ਸਬੰਧ ‘ਚ ਆਯੋਜਿਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਕਹੀ। ਬੈਠਕ ‘ਚ ਪੁਤਿਨ ਨੇ ਕਿਹਾ, ਪਰਮਾਣੂ ਹਥਿਆਰਾਂ ਵਾਲੇ ਦੇਸ਼ ਦੇ ਸਮਰਥਨ ਨਾਲ ਗੈਰ-ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਰੂਸ ‘ਤੇ ਕੀਤੇ ਗਏ ਹਮਲੇ ਨੂੰ ਦੋਹਾਂ ਦੇਸ਼ਾਂ ਦਾ ਸਾਂਝਾ ਹਮਲਾ ਮੰਨਿਆ ਜਾਵੇਗਾ ਅਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਪਰਮਾਣੂ ਹਮਲੇ ਦੀ ਨੀਤੀ ‘ਚ ਇਹ ਬਦਲਾਅ ਯੂਕਰੇਨ ਦੇ ਰੂਸ ‘ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਯੂਕਰੇਨ ਪਿਛਲੇ ਢਾਈ ਸਾਲਾਂ ਤੋਂ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਸਹਿਯੋਗ ਨਾਲ ਰੂਸ ਨਾਲ ਲੜ ਰਿਹਾ ਹੈ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਇਸ ਨੇ ਰੂਸ ‘ਤੇ ਕਈ ਵੱਡੇ ਹਮਲੇ ਕੀਤੇ ਹਨ ਅਤੇ ਰੂਸ ਦੀ ਜ਼ਮੀਨ ‘ਤੇ ਵੀ ਕਬਜ਼ਾ ਕਰ ਲਿਆ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕਿਸੇ ਦੇਸ਼ ਨੇ ਰੂਸ ‘ਤੇ ਹਮਲਾ ਕਰਕੇ ਉਸ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ।

ਰੂਸ ਚੀਨ ਵਿੱਚ ਡਰੋਨ ਫੈਕਟਰੀ ਚਲਾ ਰਿਹਾ ਹੈ

ਰੂਸ ਚੀਨ ਦੇ ਅੰਦਰ ਗੁਪਤ ਹਥਿਆਰਾਂ ਦਾ ਪ੍ਰੋਗਰਾਮ ਚਲਾ ਰਿਹਾ ਹੈ। ਇਸ ‘ਚ ਇਹ ਯੂਕਰੇਨ ਦੇ ਖਿਲਾਫ ਚੱਲ ਰਹੇ ਯੁੱਧ ‘ਚ ਵਰਤੋਂ ਲਈ ਲੰਬੀ ਦੂਰੀ ਦੇ ਹਮਲੇ ਵਾਲੇ ਡਰੋਨਾਂ ਦਾ ਵਿਕਾਸ ਅਤੇ ਨਿਰਮਾਣ ਕਰ ਰਿਹਾ ਹੈ। ਇਹ ਜਾਣਕਾਰੀ ਯੂਰਪੀਅਨ ਖੁਫੀਆ ਏਜੰਸੀ ਦੇ ਦੋ ਸੂਤਰਾਂ ਨੇ ਦਿੱਤੀ।

ਸਾਂਝਾ ਕਰੋ

ਪੜ੍ਹੋ