ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਲਿਆ ਹਲਫ਼

ਕੋਲੰਬੋ, 23 ਸਤੰਬਰ – ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸੋਮਵਾਰ ਨੂੰ ਸ੍ਰੀ ਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ। ਇਸ ਮੌਕੇ ਚੀਫ਼ ਜਸਟਿਸ ਜਯੰਤ ਜੈਸੂਰਿਆ ਨੇ ਰਾਸ਼ਟਰਪਤੀ ਭਵਨ ਵਿਚ ਦੀਸਾਨਾਇਕੇ ਨੂੰ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੇ ਨੇਤਾ ਦੀਸਾਨਾਇਕੇ ਨੇ ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿੱਚ ਸਾਮਗੀ ਜਨ ਬਲਵੇਗਯਾ (ਐਸਜੇਬੀ) ਦੇ ਆਪਣੇ ਨੇੜਲੇ ਵਿਰੋਧੀ ਸਾਜਿਤ ਪ੍ਰੇਮਦਾਸਾ ਨੂੰ ਹਰਾਇਆ ਸੀ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਹੋਏ 2022 ਵਿੱਚ ਵੱਡੇ ਜਨ ਅੰਦੋਲਨ ਤੋਂ ਬਾਅਦ ਇਹ ਪਹਿਲੀ ਚੋਣ ਹੈ। ਇਸ ਜਨ ਅੰਦੋਲਨ ਵਿੱਚ ਗੋਟਾਬਾਯਾ ਰਾਜਪਕਸ਼ੇ ਨੂੰ ਬਾਹਰ ਕਰ ਦਿੱਤਾ ਗਿਆ ਸੀ। ਚੋਣ ਜਿੱਤਣ ਤੋਂ ਬਾਅਦ ਦੀਸਾਨਇਕੇ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਫ਼ਤਵੇ ਦਾ ਸਮਾਨ ਕਰਨ ਅਤੇ ਸ਼ਾਂਤੀਪੁਵਰਕ ਤਬਾਦਲੇ ਲਈ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦਾ ਧੰਨਵਾਦ ਕੀਤਾ।

ਸਾਂਝਾ ਕਰੋ

ਪੜ੍ਹੋ

“ਘੁਰਨਿਆਂ ‘ਚ ਘੁਸੇ ਹੋਏ ਲੋਕ”/ਪ੍ਰੋ. ਜਸਵੰਤ ਸਿੰਘ

ਸਾਡੇ ਵੇਲੇ ਖੁਲ੍ਹੇ ਘਰ ਅਤੇ ਖੁਲ੍ਹੇ ਦਿਲ ਹੁੰਦੇ ਸਨ।ਅੱਜ-ਕੱਲ੍ਹ ਲੋਕ...