” ਬੁੱਕ ਮਾਈ ਸ਼ੋਅ ” ਸਰਵਿਸ ਠੱਪ ਹੋਣ ਜਾਣ ਕਾਰਨ ਯੂਜ਼ਰਜ਼ ਹੋਏ ਤੰਗ ਪਰੇਸ਼ਾਨ

ਨਵੀਂ ਦਿੱਲੀ, 22 ਸਤੰਬਰ – ਫਿਲਮਾਂ ਤੇ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਲਈ ਟਿਕਟਾਂ ਬੁੱਕ ਕਰਨ ਲਈ ਮਸ਼ਹੂਰ ਬੁੱਕ ਮਾਈ ਸ਼ੋਅ ਦੀ ਸੇਵਾ ਐਤਵਾਰ ਨੂੰ ਠੱਪ ਹੋ ਗਈ। ਯੂਜ਼ਰਜ਼ ਨੇ ਐਕਸ ਜ਼ਰੀਏ ਪਲੇਟਫਾਰਮ ਦੇ ਬੰਦ ਹੋਣ ਦੀ ਜਾਣਕਾਰੀ ਦਿੱਤੀ। ਥੋੜ੍ਹੇ ਸਮੇਂ ‘ਚ ਇਹ ਗੂਗਲ ‘ਤੇ ਵੀ ਤੇਜ਼ੀ ਨਾਲ ਟ੍ਰੈਂਡ ਕਰਨ ਲੱਗਾ। ਹਾਲਾਂਕਿ, ਕੁਝ ਸਮੇਂ ਲਈ ਸੇਵਾ ਰੁਕਣ ਤੋਂ ਬਾਅਦ ਪਲੇਟਫਾਰਮ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਲਡ-ਪਲੇ ਕਾਰਨ ਬੁੱਕ ਮਾਈ ਸ਼ੋ ਦੀ ਸੇਵਾ ਪ੍ਰਭਾਵਿਤ ਹੋਈ।

ਕਿਉਂ ਪੈਦਾ ਹੋਈ ਸਮੱਸਿਆ ?

ਬੁੱਕ ਮਾਈ ਸ਼ੋ ਦੀ ਸਰਵਿਸ ‘ਚ ਰੁਕਾਵਟ ਦਾ ਕਾਰਨ ਕੋਲਡ-ਪਲੇ ਕੰਸਰਟ ਹੈ। ਦੁਨੀਆ ਭਰ ਵਿਚ ਮਸ਼ਹੂਰ ਮਿਊਜ਼ਿਕ ਬੈਂਡ ਦੀ ਪ੍ਰਸਿੱਧੀ ਭਾਰਤ ‘ਚ ਵੀ ਹਾਈ-ਲੈਵਲ ਹੈ। ਟਿਕਟ ਸਰਵਿਸ ਅੱਜ ਤੋਂ ਸ਼ੁਰੂ ਹੋ ਗਈ ਹੈ। ਭਾਰਤ ‘ਚ ਇਸ ਦੇ ਈਵੈਂਟ ਨੂੰ ਲੈ ਕੇ ਯੂਜ਼ਰਜ਼ ‘ਚ ਖਾਸਾ ਕ੍ਰੇਜ਼ ਹੈ ਅਤੇ ਇਹ ਕ੍ਰੇਜ਼ ਟਿਕਟ ਬੁਕਿੰਗ ਤੋਂ ਦੇਖਣ ਨੂੰ ਮਿਲਦਾ ਹੈ।

X ਤੇ Google ‘ਤੇ ਕਰਨ ਲੱਗਾ ਟ੍ਰੈਂਡ

ਬੁੱਕ ਮਾਈ ਸ਼ੋਅ ਆਊਟੇਜ ਬਾਰੇ ਜਾਣਕਾਰੀ ਯੂਜ਼ਰਸ ਨੇ X ਰਾਹੀਂ ਦਿੱਤੀ ਹੈ। ਜਲਦੀ ਹੀ ਐਕਸ ‘ਤੇ ਬੁੱਕਮਾਈਸ਼ੋਅ ਟ੍ਰੈਂਡ ਕਰਨ ਲੱਗਾ। ਲੋਕਾਂ ਨੇ ਇਸ ਨਾਲ ਜੁੜੇ ਮੀਮ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਗੂਗਲ ‘ਤੇ ਵੀ ਖਬਰ ਲਿਖੇ ਜਾਣ ਤਕ 500K ਸਰਚ ਹਨ।

ਫਿਰ ਬਹਾਲ ਹੋਈ ਸਰਵਿਸ

ਬੁੱਕਮਾਈਸ਼ੋਅ ਸਰਵਿਸ ਠੱਪ ਹੋਣ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਜ਼ਿਆਦਾ ਦੇਰ ਦਿੱਕਤ ਨਹੀਂ ਹੋਈ। ਕੁਝ ਮਿੰਟ ਆਉਟੇਜ ਤੋਂ ਬਾਅਦ ਸਰਵਿਸ ਮੁੜ ਸ਼ੁਰੂ ਹੋ ਗਈ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...