ਹੁਣ ਪੀ.ਐਫ ਅਕਾਂਉਟ ‘ਚੋਂ ਕਢਵਾ ਸਕਦੇ ਹੋ 1 ਲੱਖ ਰੁਪਏ

ਨਵੀਂ ਦਿੱਲੀ, 22 ਸਤੰਬਰ – ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ ਮੈਂਬਰਾਂ ਨੂੰ ਕਈ ਸਹੂਲਤਾਂ ਦੇ ਰਿਹਾ ਹੈ। ਈ.ਪੀ.ਐਫ.ਓ ‘ਚ ਨਿਵੇਸ਼ ਕਰਕੇ ਇਕ ਨਿਵੇਸ਼ਕ ਮੋਟਾ ਫੰਡ ਜਮ੍ਹਾ ਕਰਨ ਨਾਲ ਪੈਨਸ਼ਨ ਦਾ ਲਾਭ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ ਈ.ਪੀ.ਐਫ.ਓ ਮੈਂਬਰਾਂ ਨੂੰ ਅੰਸ਼ਕ ਨਿਕਾਸੀ ਕਰਨ ਦੀ ਸੁਵਿਧਾ ਦਿੰਦਾ ਹੈ। ਹੁਣ ਈ.ਪੀ.ਐਫ.ਓ ਨੇ ਅੰਸ਼ਕ ਨਿਕਾਸੀ ਨੇ ਨਿਯਮਾਂ ‘ਚ ਬਦਲਾਅ ਕੀਤਾ ਹੈ।

ਈ.ਪੀ.ਐਫ.ਓ ਦਾ ਨਵਾਂ ਨਿਯਮ

ਈ.ਪੀ.ਐਫ.ਓ ਨੇ ਅੰਸ਼ਕ ਨਿਕਾਸੀ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਸ ਦੀ ਜਾਣਕਾਰੀ ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਤੀ ਹੈ। ਮਨਸੁਖ ਮਾਂਡਵੀਆ ਨੇ ਕਿਹਾ ਕਿ ਪੀਐੱਫ ਅਕਾਊਟ ਪੀ.ਐਫ ਅਕਾਂਉਟ ਨਾਲ ਅੰਸ਼ਕ ਨਿਕਾਸੀ ਦੀ ਸੀਮਾ ਨੂੰ ਵਧਾ ਦਿੱਤੀ ਹੈ। ਹੁਣ ਈ.ਪੀ.ਐਫ.ਓ ਦੇ ਮੈਂਬਰ ਪੀ.ਐਫ ਅਕਾਂਉਟ ਨਾਲ 50,000 ਰੁਪਏ ਦੀ ਥਾਂ 1 ਲੱਖ ਰੁਪਏ ਕਢਵਾ ਸਕਦੇ ਹਨ।

ਇਸ ਤੋਂ ਇਲਾਵਾ ਹੁਣ ਨੌਕਰੀ ਸ਼ੁਰੂ ਕਰਨ ਦੇ 6 ਮਹੀਨੇ ਅੰਦਰ ਹੀ ਨਿਕਾਸੀ ਕੀਤੀ ਜਾ ਸਕਦੀ ਹੈ। ਇੱਥੇ ਪਹਿਲਾਂ ਪੂਰੀ ਨਿਕਾਸੀ ਲਈ ਮੈਂਬਰਾਂ ਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਜੇਕਰ ਕੋਈ ਮੁਲਾਜ਼ਮ 6 ਮਹੀਨਿਆਂ ਦੇ ਅੰਦਰ ਨੌਕਰੀ ਛੱਡ ਦਿੰਦਾ ਹੈ ਤਾਂ ਇਹ ਪੀ.ਐਫ ਅਕਾਂਉਟ ‘ਚੋਂ ਪੂਰੀ ਨਿਕਾਸੀ ਕਰ ਸਕਦਾ ਹੈ।

ਪੀ.ਐਫ ਅਕਾਂਉਟ ਨਾਲ ਫੰਡ ਕਢਵਾਉਣ ਦਾ ਪ੍ਰੋਸੈੱਸ

-ਈ.ਪੀ.ਐਫ.ਓ ਦੇ ਈ-ਸੇਵਾ ਪੋਰਟਲ ‘ਤੇ ਜਾਓ। ਇੱਥੇ ਮੈਂਬਰ ਦੀ ਆਪਸ਼ਨ ‘ਤੇ ਕਲਿੱਕ ਕਰੋ।

-ਇਸ ਤੋਂ ਬਾਅਦ UAN, ਪਾਸਵਰਡ ਅਤੇ ਕੈਪਚਾ ਦੀ ਮਦਦ ਨਾਲ ਲੌਗਇਨ ਕਰੋ।

-ਲੌਗਇਨ ਹੋਣ ਤੋਂ ਬਾਅਦ ‘ਆਨਲਾਈਨ ਸਰਵਿਸ’ ‘ਚ ਜਾਓ।

-ਹੁਣ ਫਾਰਮ -31, 19, 10 C ਤੇ 10 D ‘ਚੋਂ ਇਕ ਨੂੰ ਚੁਣੋ।

-ਇਸ ਤੋਂ ਬਾਅਦ ਪਰਸਨਲ ਡਿਟੇਲ ਨੂੰ ਵੈਰੀਫਾਈ ਕਰੋ।

-ਹੁਣ ਫਾਰਮ 31 ਸਿਲੈਕਟ ਕਰਕੇ ਨਿਕਾਸੀ ਦਾ ਕਾਰਨ ਦੱਸੋ।

-ਇਸ ਤੋਂ ਬਾਅਦ ਰਜਿਸਟਰ ਮੋਬਾਈਲ ਨੰਬਰ ‘ਤੇ ਆਏ OTP ਨੂੰ ਸਬਮਿਟ ਕਰੋ।

ਫਾਰਮ ਸਬਮਿਟ ਕਰਨ ਤੋਂ ਬਾਅਦ ‘ਆਨਲਾਈਨ ਸਰਵਿਸ’ ‘ਚ ਜਾ ਕੇ ਕਲੇਮ ਨੂੰ ਟ੍ਰੈਕ ਕਰੋ। ਉੱਥੇ ਜਾ ਕੇ ਤੁਸੀਂ ਕਲੇਮ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। ਦੱਸ ਦਈਏ ਕਿ 7 ਤੋਂ 10 ਦਿਨ ‘ਚ ਈ.ਪੀ.ਐਫ.ਓ ਵਲੋਂ ਕਲੇਮ ਰਾਸ਼ੀ ਬੈਂਕ ਅਕਾਊਟ ‘ਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ।

ਕਦੋਂ ਕਢਵਾ ਸਕਦੇ ਹੋ ਫੰਡ

ਈ.ਪੀ.ਐਫ.ਓ ਅਕਾਂਉਟ ‘ਚੋਂ ਮੈਡੀਕਲ, ਵਿਆਹ, ਐਜੂਕੇਸ਼ਨ ਜਾਂ ਫੈਮਲੀ ‘ਚ ਕੋਈ ਵੀ ਐਮਰਜੈਸੀ ਪੈਣ ‘ਤੇ ਪੈਸੇ ਕਢਵਾ ਸਕਦੇ ਹੋ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...