ਸਵੇਰੇ ਲੂਣ ਵਾਲਾ ਪਾਣੀ ਨਾਲ ਪਾ ਸਕਦੇ ਹੋ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ

ਨਵੀਂ ਦਿੱਲੀ, 22 ਸਤੰਬਰ – ਲੂਣ ਤੋਂ ਬਿਨਾਂ, ਭੋਜਨ ਬੇਸਵਾਦਾ ਅਤੇ ਫਿੱਕਾ ਲੱਗਦਾ ਹੈ। ਲੂਣ ਦਾ ਸੇਵਨ ਸੀਮਤ ਮਾਤਰਾ ਵਿਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਜ਼ਿਆਦਾ ਲੂਣ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਮਕ ਵਾਲਾ ਪਾਣੀ ਪੀਣ ਨਾਲ ਕੋਲਨ ਨੂੰ ਫਲੱਸ਼ ਕਰਨ ‘ਚ ਮਦਦ ਮਿਲਦੀ ਹੈ ਅਤੇ ਜੇ ਸਵੇਰੇ ਨਮਕ ਵਾਲਾ ਪਾਣੀ ਪੀਤਾ ਜਾਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦਾ ਹੈ।

ਸਵੇਰੇ ਨਮਕ ਵਾਲਾ ਪਾਣੀ ਪੀਣ ਦੇ ਕਈ ਫਾਇਦੇ

ਇਸ ਨੂੰ ਨਮਕ ਵਾਲੇ ਪਾਣੀ ਦਾ ਫਲੱਸ਼ ਵੀ ਕਿਹਾ ਜਾ ਸਕਦਾ ਹੈ, ਜੋ ਅੰਤੜੀਆਂ ਨੂੰ ਫਲੱਸ਼ ਕਰਨ ਦੀ ਇੱਕ ਪੁਰਾਣੀ ਤਕਨੀਕ ਹੈ। ਲੂਣ ਵਾਲਾ ਪਾਣੀ ਛੋਟੀਆਂ ਅਤੇ ਵੱਡੀਆਂ ਆਂਦਰਾਂ ਨੂੰ ਫਲੱਸ਼ ਕਰਦਾ ਹੈ, ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਦਾ ਹੈ, ਸਰੀਰ ਨੂੰ ਰੀਮਿਨਰਲਾਈਜ਼ ਕਰਦਾ ਹੈ ਅਤੇ ਪਾਚਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਨੂੰ ਮੁੜ ਚਾਲੂ ਕਰਨ ਦਾ ਇੱਕ ਵਧੀਆ ਤਰੀਕਾ ਹੈ ਅਤੇ ਜਦੋਂ ਸਰੀਰ ਭਾਰਾ-ਭਾਰਾ ਮਹਿਸੂਸ ਕਰ ਰਿਹਾ ਹੁੰਦਾ ਹੈ, ਨਮਕ ਵਾਲਾ ਪਾਣੀ ਸਰੀਰ ਨੂੰ ਊਰਜਾ ਦਿੰਦਾ ਹੈ ਜਿਸ ਨਾਲ ਸਰੀਰ ਨੂੰ ਹਲਕਾ ਮਹਿਸੂਸ ਹੁੰਦਾ ਹੈ। ਸਵੇਰੇ ਨਮਕ ਦਾ ਪਾਣੀ ਪੀਣ ਜਾਂ ਇਸ ਨਾਲ ਗਰਾਲੇ ਕਰਨ ਨਾਲ ਹੈਲੀਟੋਸਿਸ ਯਾਨੀ ਸਾਹ ਦੀ ਬਦਬੂ ਤੋਂ ਰਾਹਤ ਮਿਲਦੀ ਹੈ। ਇਹ ਮੂੰਹ ਵਿੱਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ, ਜਿਸ ਨਾਲ ਹੈਲੀਟੋਸਿਸ ਤੋਂ ਰਾਹਤ ਮਿਲਦੀ ਹੈ।

ਨਮਕ ਵਾਲਾ ਪਾਣੀ ਗਲੇ ਵਿਚ ਮੌਜੂਦ ਬਲਗ਼ਮ ਅਤੇ ਸੋਜ ਨੂੰ ਵੀ ਦੂਰ ਕਰਦਾ ਹੈ, ਜਿਸ ਨਾਲ ਗਲੇ ਵਿਚ ਖ਼ਾਜ- ਖ਼ੁਜਲੀ ਦੂਰ ਹੁੰਦੀ ਹੈ। ਕੋਸੇ ਲੂਣ ਵਾਲੇ ਪਾਣੀ ਨਾਲ ਵੀ ਗਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤਰ੍ਹਾਂ ਸਾਹ ਨਾਲੀ ਦੇ ਸੰਕਰਮਣ ਵਿਚ ਨਮਕ ਵਾਲਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਨਮਕ ਵਾਲਾ ਪਾਣੀ ਡੀਹਾਈਡ੍ਰੇਟਿਡ ਸਰੀਰ ਵਿਚ ਸੋਡੀਅਮ ਅਤੇ ਹੋਰ ਇਲੈਕਟ੍ਰੋਲਾਈਟਸ ਦੀ ਮਾਤਰਾ ਵਧਾਉਂਦਾ ਹੈ ਅਤੇ ਸਰੀਰ ਹਾਈਡਰੇਟ ਰਹਿੰਦਾ ਹੈ।

ਨਮਕ ਵਾਲਾ ਪਾਣੀ ਪਾਚਨ ਵਿਚ ਵੀ ਕਰਦਾ ਹੈ ਮਦਦ

ਜੇ ਸੇਂਦਾ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਜੁਲਾਬ ਦਾ ਕੰਮ ਕਰਦਾ ਹੈ ਅਤੇ ਅੰਤੜੀਆਂ ਦੀ ਗਤੀ ਨੂੰ ਸੁਧਾਰਦਾ ਹੈ। ਨਮਕ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਕਈ ਖਣਿਜ ਪਾਏ ਜਾਂਦੇ ਹਨ ਜੋ ਮਾਸਪੇਸ਼ੀਆਂ ਦੇ ਸੰਕੁਚਨ ਦੀ ਪ੍ਰਕਿਰਿਆ ਵਿੱਚ ਮਦਦ ਕਰਦੇ ਹਨ। ਇਸ ਲਈ ਮਾਸਪੇਸ਼ੀਆਂ ਦੇ ਕੜਵੱਲ ਵਿਚ ਨਮਕ ਵਾਲਾ ਪਾਣੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...