ਚੇਨਈ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ

ਚੇਨਈ, 22 ਸਤੰਬਰ – ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਰਵੀਚੰਦਰਨ ਅਸ਼ਿਵਨ ਵੱਲੋਂ ਦੂਜੀ ਪਾਰੀ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿਚ 6 ਵਿਕਟਾਂ ਝਟਕਾਏ ਜਾਣ ਸਦਕਾ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਇਥੇ ਖੇਡੇ ਗਏ ਪਹਿਲੇ ਮੈਚ ਵਿਚ ਮਹਿਮਾਨ ਬੰਗਲਾਦੇਸ਼ ਨੂੰ ਐਤਵਾਰ ਨੂੰ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਮੈਚ ਦੇ ਚੌਥੇ ਦਿਨ ਹੀ ਬੰਗਲਾਦੇਸ਼ ਨੂੰ ਜ਼ੋਰਦਾਰ ਢੰਗ ਨਾਲ ਮਾਤ ਦੇਣ ਵਿਚ ਕਾਮਯਾਬ ਰਹੀ, ਜਿਸ ਸਦਕਾ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਆਪਣੇ ਸ਼ਾਨਦਾਰ ਰਿਕਾਰਡ ਨੂੰ ਜਾਰੀ ਰੱਖਿਦਆਂ 1-0 ਦੀ ਅਜੇਤੂ ਲੀਡ ਲੈ ਲਈ ਹੈ।

ਬੰਗਲਾਦੇਸ਼ ਨੇ ਐਤਵਾਰ ਸਵੇਰੇ ਪਿਛਲੇ ਦਿਨ ਦੇ ਆਪਣੇ ਸਕੋਰ 4 ਵਿਕਟਾਂ ਉਤੇ 158 ਦੌੜਾਂ ਤੋਂ ਅਗਾਂਹ ਬੱਲੇਬਾਜ਼ੀ ਸ਼ੁਰੂ ਕੀਤੀ ਪਰ ਇਸ ਦੀ ਸਾਰੀ ਟੀਮ ਕੁੱਲ 234 ਦੌੜਾਂ ਦੇ ਸਕੋਰ ਉਤੇ ਹੀ ਆਊਟ ਹੋ ਗਈ। ਅਸ਼ਿਵਨ ਨੇ 88 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ। ਉਸ ਨੂੰ ਰਵਿੰਦਰ ਜਡੇਜਾ ਦਾ ਵੀ ਵਧੀਆ ਸਾਥ ਮਿਲਿਆ ਜਿਸ ਨੇ 58 ਦੌੜਾਂ ਦੇਕੇ 3 ਵਿਕਟਾਂ ਲਈਆਂ। ਬੰਗਲਾਦੇਸ਼ ਦੇ ਕਪਤਾਨ ਹਸਨ ਸ਼ੰਟੋ ਨੇ 127 ਗੇਂਦਾਂ ਵਿਚ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਸ ਨੂੰ ਟੀਮ ਦੇ ਹੋਰ ਕਿਸੇ ਬੱਲੇਬਾਜ਼ ਦਾ ਖ਼ਾਸ ਸਾਥ ਨਹੀਂ ਮਿਲ ਸਕਿਆ।

ਸਾਂਝਾ ਕਰੋ

ਪੜ੍ਹੋ

ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ

  ਚੰਡੀਗੜ੍ਹ, 25 ਨਵੰਬਰ – ਐਕਸਿਸ ਬੈਂਕ ਨੇ ਨੌਜਵਾਨਾਂ ਵਿੱਚ...