ਐਮਰਜੈਂਸੀ ਸੇਵਾਵਾਂ ਦੀ ਬਹਾਲੀ ਲਈ ਸਿਵਲ ਸੁਸਾਇਟੀ ਵੱਲੋਂ ਰੋਸ ਮੁਜ਼ਾਹਰਾ

ਤਲਵਾੜਾ, 22 ਸਤੰਬਰ – ਇੱਥੇ ਬੀਬੀਐੱਮਬੀ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਬੰਦ ਕਰਨ ਖ਼ਿਲਾਫ਼ ਸਿਵਲ ਸੁਸਾਇਟੀ ਤਲਵਾੜਾ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਸਥਾਨਕ ਸਬਜ਼ੀ ਮੰਡੀ ਚੌਕ ਵਿੱਚ ਸੰਬੋਧਨ ਕਰਦਿਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬੋਧ ਰਾਜ, ਦੀਪਕ ਅਰੋੜਾ, ਮੁਨੀਸ਼ ਚੱਡਾ, ਅੰਕਿਤ ਰਾਣਾ ਤੇ ਵਿਨੋਦ ਮਿੱਠੂ ਨੇ ਬੀਬੀਐੱਮਬੀ ਪ੍ਰਸ਼ਾਸਨ, ਕੇਂਦਰ ਅਤੇ ਰਾਜ ਸਰਕਾਰ ਦੀ ਆਲੋਚਨਾ ਕੀਤੀ। ਬੁਲਾਰਿਆਂ ਨੇ ਬਿਹਤਰ ਸਿਹਤ ਸੁਵਿਧਾਵਾਂ ਅਤੇ ਮਿਆਰੀ ਸਿੱਖਿਆ ਦੇਣ ਦੇ ਦਾਅਵੇ ਅਤੇ ਵਾਅਦੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਅਤੇ ਕੇਂਦਰ ’ਚ ਭਾਜਪਾ ਸਰਕਾਰ ਦੇ ਸ਼ਾਸਨ ਵਿੱਚ ਕੰਢੀ ਖੇਤਰ ਦੀਆਂ ਸਿਹਤ ਸਹੂਲਤਾਂ ਦੀ ਹਾਲਤ ਬਦ ਤੋਂ ਬਦਤਰ ਹੋਣ ਦੇ ਦੋਸ਼ ਲਾਏ।

ਇਸ ਮੌਕੇ ਰਾਹੁਲ ਸ਼ਰਮਾ, ਅੰਕਿਤ ਕੇਸਰੀ, ਕੁਲਦੀਪ ਚਾਚਾ, ਅਮਨਦੀਪ ਹੈਪੀ ਤੇ ਏਟਕ ਤੋਂ ਅਸ਼ੋਕ ਕੁਮਾਰ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 100 ਬਿਸਤਰਿਆਂ ਵਾਲਾ ਬੀਬੀਐੱਮਬੀ ਹਸਪਤਾਲ ਖੰਡਰ ਬਣ ਰਿਹਾ ਹੈ, ਡਾਕਟਰਾਂ ਦੀਆਂ 15 ਮਨਜ਼ੂਰਸ਼ੁਦਾ ਅਸਾਮੀਆਂ ਦੀ ਜਗ੍ਹਾ ’ਤੇ 5 ਡਾਕਟਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਛੁੱਟੀ ’ਤੇ ਹਨ। ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਬੰਦ ਹੋਣ ਕਾਰਨ ਤਲਵਾੜਾ ਖੇਤਰ ਦੇ ਲੋਕ ਰਾਤ ਵਕਤ ਬੇਸਹਾਰਾ ਹੋ ਗਏ ਹਨ। ਬੁਲਾਰਿਆਂ ਨੇ ਹਸਪਤਾਲ ਦੀ ਬੰਦ ਕੀਤੀ ਐਮਰਜੈਂਸੀ ਸੇਵਾ ਤੁਰੰਤ ਬਹਾਲ ਕਰਨ ਅਤੇ ਡਾਕਟਰੀ ਅਮਲੇ ਸਮੇਤ ਹੋਰ ਸਟਾਫ਼ ਦੀ ਘਾਟ ਤੁਰੰਤ ਪੂਰੀ ਕਰਨ ਦੀ ਮੰਗ ਕੀਤੀ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...