ਪਿੰਡ ਭੋਖੜੇ ਤੋਂ ਖਿਆਲੀ ਵਾਲਾ ਨੂੰ ਜਾਣ ਵਾਲੀ ਨੂੰ ਲਿੰਕ ਸੜਕ ਬਣਾਉਣ ਸੰਬੰਧੀ ਪਿੰਡ ਦਾ ਕੀਤਾ ਇਕੱਠ

ਗੋਨਿਆਣਾ ਮੰਡੀ (ਬਠਿੰਡਾ), 22 ਸਤੰਬਰ – ਅੱਜ ਨੇੜੇ ਪਿੰਡ ਖਿਆਲੀ ਵਾਲਾ ਵਿਖੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚੇ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਪਿੰਡ ਭੋਖੜੇ ਤੋ ਖਿਆਲੀ ਵਾਲਾ ਨੂੰ ਜਾਣ ਵਾਲੀ ਲਿੰਕ ਸੜਕ ਬਣਾਉਣ ਸੰਬੰਧੀ ਪਿੰਡ ਦਾ ਇਕੱਠ ਕੀਤਾ ਗਿਆ। ਪ੍ਰੈੱਸ ਬਿਆਨ ਜਾਰੀ ਕਰਦਿਆ ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਦੱਸਿਆ ਕਿ ਪਿੰਡ ਭੋਖੜਾ ਤੋ ਖਿਆਲੀ ਵਾਲਾ ਆਉਣ ਵਾਲੀ ਲਿੰਕ ਰੋਡ 2023 ਪਾਸ ਹੋਈ ਹੈ ਪਰ ਅਜੇ ਬਣੀ ਨਹੀ ।ਥਾਂ ਥਾਂ ਤੋ ਟੁੱਟੀ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਟੁੱਟੀ ਸੜਕ ਕਾਰਨ ਕੁਝ ਮਿੰਟਾ ਦਾ ਸਫਰ ਘੰਟਿਆ ਦਾ ਬਣ ਰਿਹਾ ਹੈ।

ਕਿਸੇ ਬਿਮਾਰ ਨੂੰ ਜੇ ਹਸਪਤਾਲ ਲੈ ਜਾਣਾ ਹੋਵੇ, ਤਾ ਟੁੱਟੀ ਸੜਕ ਕਾਰਨ ਸਮੇ ਸਿਰ ਮਰੀਜ਼ ਨੂੰ ਦਾਖਲ ਨਹੀ ਕਰਵਾਇਆ ਜਾ ਸਕਦਾ। ਥਾਂ ਥਾਂ ਬਣੇ ਟੋਏ ਮੀਂਹ ਕਾਰਨ ਛੱਪੜ ਦਾ ਰੂਪ ਧਾਰਨ ਕਰ ਲੈਦੇ ਹਨ। ਸੜਕ ਦੇ ਮਸਲੇ ਸੰਬੰਧੀ ਅੱਜ ਪਿੰਡ ਦਾ ਇਕੱਠ ਕੀਤਾ ਗਿਆ ਮੌਕੇ ਤੇ ਪਹੁੰਚੇ ਸੜਕ ਵਿਭਾਗ ਦੇ ਜੇ.ਈ. ਨੂੰ ਪਿੰਡ ਵਾਲਿਆ ਨੇ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੜਕ ਬਣਾਉਣ ਸੰਬੰਧੀ ਪਿੰਡ ਵਿਚ ਕਮੇਟੀ ਚੁਣੀ ਗਈ ।ਮਜ਼ਦੂਰ ਆਗੂ ਸੁਖਪਾਲ ਸਿੰਘ , ਮੇਜਰ ਸਿੰਘ ਖਿਆਲੀ ਵਾਲਾ, ਭਿੰਦਰ ਸਿੰਘ, ਸਾਬਕਾ ਸਰਪੰਚ ਰਾਮਪਾਲ ਸਿੰਘ ਸਿੱਧੂ, ਜਸਵੀਰ ਸਿੰਘ ਸਰਾਂ, ਕੌਰ ਸਿੰਘ ਮਿਸਤਰੀ, ਨੈਬ ਸਿੰਘ ਦੋਧੀ, ਗੁਰਦੀਪ ਸਿੰਘ ਸਰਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਖਦੇਵ ਸਿੰਘ, ਅਮ੍ਰਿਤਪਾਲ ਸਿੰਘ, ਗੁਰਸ਼ਰਨ ਸਿੰਘ, ਜਥੇਦਾਰ ਪ੍ਰੀਤਮ ਸਿੰਘ, ਹਰਪਾਲ ਸਿੰਘ ਜੱਟੂ, ਆਦਿ ਕਮੇਟੀ ਮੈਬਰ ਸਾਮਲ ਕੀਤੇ ਗਏ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...