ਵਿਕਾਸ ਪੱਖੋਂ ਸਰਹੱਦੀ ਪਿੰਡਾਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ -ਧਾਲੀਵਾਲ

ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਵਿਕਾਸ ਕਾਰਜਾਂ ਦੇ ਕੰਮਾਂ ਦਾ ਉਦਘਾਟਨ ਕਰਦੇ ਹੋਏ

*ਅਜਨਾਲਾ ਹਲਕੇ ਦੇ ਹਰੇਕ ਪਿੰਡ ਵਿੱਚ ਲੋੜ ਅਨੁਸਾਰ ਕੰਮ ਹੋਣਗੇ
ਅੰਮ੍ਰਿਤਸਰ,19 ਸਤੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) – ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਹਿੰਦ ਪਾਕ ਸਰਹੱਦੀ ਖੇਤਰ ਵਿੱਚ ਵੱਸਦੇ ਪਿੰਡਾਂ ਨੂੰ ਵਿਕਾਸ ਪੱਖੋਂ ਸਮੇਂ ਅਨੁਸਾਰ ਬਣਦੀਆਂ ਸਹੂਲਤਾਂ ਦੇਣ ਦਾ ਜੋ ਬੀੜਾ ਚੁੱਕਿਆ ਹੈ ਉਸ ਤਹਿਤ ਅੱਜ ਉਹਨਾਂ ਨੇ ਇਹਨਾਂ ਅੱਠ ਪਿੰਡਾਂ ਦੇ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦੇ ਉਦਘਾਟਨ ਕੀਤੇ । ਇਹਨਾਂ ਪਿੰਡਾਂ ਵਿੱਚ ਫੱਤੇਵਾਲ, ਗ੍ਰੰਥਗੜ੍ਹ , ਖਾਨਵਾਲ , ਛੰਨਾ ਸਾਰੰਗਦੇਵ, ਆਬਾਦੀ ਬਾਬਾ ਗਮ ਚੱਕ, ਆਬਾਦੀ ਸੋਹਣ ਸਿੰਘ, ਡੱਲਾ ਰਾਜਪੂਤਾਂ ਭੂਤਨਪੁਰਾ, ਨਵਾਂ ਡੱਲਾ ਰਾਜਪੂਤਾ ਸ਼ਾਮਿਲ ਹਨ। ਸਰਹੱਦ ਉੱਤੇ ਸਥਿਤ ਪਿੰਡ ਬੱਲੜਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਵੱਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਇਹਨਾਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਬਹੁਤ ਪਿੱਛੇ ਰਹਿ ਗਿਆ। ਉਹਨਾਂ ਕਿਹਾ ਕਿ ਹੁਣ ਇਹਨਾਂ ਪਿੰਡਾਂ ਵਿੱਚ ਗਲੀਆਂ , ਨਾਲੀਆਂ, ਸਟੇਡੀਅਮ ਪਾਰਕ, ਛੱਪੜਾਂ ਦੀ ਸਾਫ ਸਫਾਈ ਆਦਿ ਸਾਰੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ ਅਤੇ ਅੱਜ ਅੱਠ ਪਿੰਡਾਂ ਵਿੱਚ ਕੰਮ ਸ਼ੁਰੂ ਕਰਵਾਏ ਹਨ।

ਉਹਨਾਂ ਕਿਹਾ ਆਉਂਦੇ ਦਿਨਾਂ ਵਿੱਚ ਬਾਕੀ ਰਹਿੰਦੇ ਪਿੰਡਾਂ ਦੇ ਕੰਮ ਵੀ ਸ਼ੁਰੂ ਹੋਣਗੇ। ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਇੱਕ ਵੱਡਾ ਸਟੇਡੀਅਮ ਵੀ ਬਣਾਇਆ ਜਾਵੇਗਾ ਜਿੱਥੇ ਬੱਚੇ ਖੇਡਾਂ ਖੇਡ ਸਕਣਗੇ । ਉਹਨਾਂ ਦੱਸਿਆ ਕਿ ਧੁੱਸੀਂ ਬੰਨ ਉੱਤੇ ਤਕਰੀਬਨ 78 ਕਰੋੜ ਰੁਪਏ ਦੀ ਲਾਗਤ ਆਉਣੀ ਹੈ,ਇਹ ਕੰਮ ਵੀ ਛੇਤੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਘੁੰਮਦੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸੌ ਸਾਲ ਪਿੱਛੇ ਚਲੇ ਗਏ ਹੋਈਏ ਪਰ ਹੁਣ ਇਹਨਾਂ ਪਿੰਡਾਂ ਨਾਲ ਅਜਿਹਾ ਵਿਤਕਰਾ ਨਹੀਂ ਹੋਵੇਗਾ ਅਤੇ ਇਹ ਪਿੰਡ ਵੀ ਸਮੇਂ ਦੇ ਹਾਣੀ ਬਣਨਗੇ ।

ਉਹਨਾਂ ਕਿਹਾ ਕਿ ਅਜਨਾਲਾ ਹਲਕੇ ਦੇ ਸਾਰੇ 188 ਪਿੰਡਾਂ ਵਿੱਚ ਪਿੰਡ ਵਾਸੀਆਂ ਦੀ ਮੰਗ ਅਤੇ ਲੋੜ ਅਨੁਸਾਰ ਵਿਕਾਸ ਦੇ ਕੰਮ ਕਰਵਾਏ ਜਾਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਕੋਈ ਵੀ ਅਜਿਹਾ ਪਿੰਡ ਨਹੀਂ ਰਵੇਗਾ ਜਿੱਥੇ ਸਰਕਾਰ ਨੇ ਕੰਮ ਨਾ ਕਰਵਾਏ ਹੋਣਗੇ। ਉਹਨਾਂ ਕਿਹਾ ਕਿ ਅਸੀਂ ਚੋਣਾਂ ਵਿਕਾਸ ਦੇ ਮੁੱਦੇ ਉੱਤੇ ਲੜਾਂਗੇ ਅਤੇ ਸਾਡੇ ਕੋਲ ਪਿੰਡਾਂ ਦੇ ਬਦਲੇ ਹੋਏ ਨਕਸ਼ੇ ਸਬੂਤ ਹੋਣਗੇ। ਇਸ ਮੌਕੇ ਐਸ ਡੀ ਐਮ ਅਰਵਿੰਦਰ ਪਾਲ ਸਿੰਘ , ਖੁਸ਼ਪਾਲ ਸਿੰਘ ਧਾਲੀਵਾਲ, ਬੀਡੀਪੀਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਗੁਰਜੰਟ ਸਿੰਘ ਸੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...