ਕਾਂਗਰਸ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਧਰਨਾ

ਰਾਜਪੁਰਾ, 17 ਸਤੰਬਰ – ਕਾਂਗਰਸ ਪਾਰਟੀ ਦੀ ਰਾਜਪੁਰਾ ਇਕਾਈ ਵੱਲੋਂ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲਾਅ ਐਂਡ ਆਰਡਰ ਦੀ ਨਾਕਾਮੀ ਵਿਰੁੱਧ ਰੋਸ ਪ੍ਰਗਟਾਉਂਦਿਆਂ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਲੁਟੇਰੇ ਸ਼ਰੇਆਮ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲੀਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਰਾਜਪੁਰਾ ਦੀ ਵਿਧਾਇਕਾ ਨੇ ਦਫ਼ਤਰ ਅਤੇ ਥਾਣੇ ਠੇਕੇ ਉਪਰ ਦਿੱਤੇ ਹੋਏ ਹਨ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ ਇਥੋਂ ਦੇ ਹਾਲਾਤ ਚਿੰਤਾਜਨਕ ਬਣ ਗਏ ਹਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਅਮਰ ਪਾਸੀ,ਡਿੰਪੀ ਰਾਣਾ, ਬਲਦੇਵ ਸਿੰਘ ਗਦੋਮਾਜਰਾ, ਗਿਆਨ ਚੰਦ ਸ਼ਰਮਾ, ਵਿਨੈ ਨਿਰੰਕਾਰੀ, ਜਗਨੰਦਨ ਗੁਪਤਾ, ਸਰਬਜੀਤ ਸਿੰਘ ਮਾਣਕਪੁਰ, ਨਰਿੰਦਰ ਸੋਨੀ, ਜਸਵਿੰਦਰ ਕੋਟਲਾ, ਵਰੁਣ ਮੁੰਡੇਜਾ,ਵਿਜੈ ਗੌਤਮ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ

ਮਹਾਰਾਸ਼ਟਰ ’ਚ ਡਰਪੋਕ ਸਰਕਾਰ : ਸੰਜੈ ਰਾਊਤ

ਮੁੰਬਈ, 22 ਸਤੰਬਰ – ਮਹਾਰਾਸ਼ਟਰ ਸਰਕਾਰ ਵੱਲੋਂ ਮੁੰਬਈ ਯੂਨੀਵਰਸਿਟੀ ਦੀਆਂ...