ਮਹਾਰਾਸ਼ਟਰ ’ਚ ਡਰਪੋਕ ਸਰਕਾਰ : ਸੰਜੈ ਰਾਊਤ

ਮੁੰਬਈ, 22 ਸਤੰਬਰ – ਮਹਾਰਾਸ਼ਟਰ ਸਰਕਾਰ ਵੱਲੋਂ ਮੁੰਬਈ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨੂੰ ਦੂਜੀ ਵਾਰ ਮੁਲਤਵੀ ਕਰਨ ਤੋਂ ਬਾਅਦ ਸ਼ਿਵ ਸੈਨਾ (ਯੂ ਬੀ ਟੀ) ਨੇਤਾ ਸੰਜੈ ਰਾਊਤ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਨਿਸ਼ਾਨਾ ਲਾਇਆ। ਰਾਊਤ ਨੇ ਹਾਲ ਹੀ ’ਚ ਕੈਬਨਿਟ ਵੱਲੋਂ ਪਾਸ ‘ਇੱਕ ਰਾਸ਼ਟਰ ਇੱਕ ਚੋਣ’ ਬਿੱਲ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੁੰਬਈ ਨਗਰ ਨਿਗਮ ਚੋਣ, ਮੁੰਬਈ ਯੂਨੀਵਰਸਿਟੀ ਸੈਨੇਟ ਚੋਣਾਂ ਕਰਾਉਣ ਲਈ ਤਿਆਰ ਨਹੀਂ ਤਾਂ ਉਹ ਇਸ ਬਿੱਲ ਦੀ ਗੱਲ ਕਿਸ ਤਰ੍ਹਾਂ ਕਰ ਸਕਦੀ ਹੈ। ਰਾਊਤ ਨੇ ਸਾਫ਼ ਤੌਰ’ਤੇ ਕਿਹਾ ਕਿ ਮਹਾਰਾਸ਼ਟਰ ’ਚ ਡਰਪੋਕ ਸਰਕਾਰ ਹੈ। ਉਹਨਾ ਕਿਹਾ ਕਿ ਮੁੰਬਈ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨੂੰ ਦੋ ਵਾਰ ਮੁਲਤਵੀ ਕੀਤਾ ਗਿਆ ਹੈ। ਜਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸ਼ਿਵ ਸੈਨਾ (ਯੂ ਬੀ ਟੀ) ਚੋਣਾਂ ਜਿੱਤ ਰਹੀ ਹੈ ਤਾਂ ਸਰਕਾਰ ਡਰ ਗਈ ਅਤੇ ਚੋਣਾਂ ਮੁਲਤਵੀ ਕਰ ਦਿੱਤੀਆਂ। ਉਨ੍ਹਾਂ ’ਚ ਚੋਣਾਂ ਲੜਨ ਦੀ ਹਿੰਮਤ ਨਹੀਂ।

ਸਾਂਝਾ ਕਰੋ

ਪੜ੍ਹੋ