ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਵਿਰੁੱਧ ਬਠਿੰਡੇ ਕਨਵੈਨਸ਼ਨ ਤੇ ਮੁਜਾਹਰਾ

*ਅਰੂੰਧਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਤੇ ਮੜਿਆ ਯੂਏਪੀਏ ਰੱਦ ਕੀਤਾ ਜਾਵੇ
ਬਠਿੰਡਾ, 16 ਸਤੰਬਰ (ਏ.ਡੀ.ਪੀ ਨਿਯੂਜ਼) ਵਿਸ਼ਾਲ ਲੋਕਾਈ ਵੱਲੋਂ ਆਪਣੀ ਜੂਨ ਸੁਧਾਰਨ ਲਈ ਸਰਕਾਰੀ ਨੀਤੀਆਂ ਦੀ ਅਲੋਚਨਾ ਕਰਨੀ ਅਤੇ ਵੱਖਰੀ ਰਾਏ ਰੱਖਣਾ ਜਮਹੂਰੀ ਅਧਿਕਾਰਾਂ ਦੀ ਰੂਹ ਹੈ। ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਲੋਕ ਪੱਖੀ ਮੁਖ ਵਿਦਵਾਨ ਹਨ। ਜੂਨ 2024 ਵਿੱਚ ਇਹਨਾਂ ਵਿਦਵਾਨਾਂ ਖਿਲਾਫ 14 ਸਾਲ ਪਹਿਲਾਂ ਦਿੱਤੇ ਭਾਸ਼ਣਾਂ ਕਰਕੇ ਯੂਏਪੀਏ ਕਾਲੇ ਕਾਨੂੰਨ ਅਧੀਨ ਮੁਕਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ ਅਨੇਕਾਂ ਲੋਕ ਪੱਖੀ ਵਿਦਵਾਨਾਂ, ਚਿੰਤਕਾਂ, ਕਾਰਕੁਨਾਂ ਨੂੰ ਜੁਬਾਨ ਬੰਦ ਰੱਖਣ ਲਈ ਸੁਨਾਉਣੀ ਹੈ।ਮੋਦੀ ਹਕੂਮਤ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਅਤੇ ਫਿਰਕੂ ਪਾਲਬੰਦੀ ਕਰਨ ਉਪਰ ਤੁਲੀ ਹੋਈ ਹੈ। ਬਸਤੀਵਾਦੀ ਰਹਿੰਦ ਖੂੰਹਦ ਨੂੰ ਖਤਮ ਕਰਨ ਦੇ ਹੋਕਰੇ ਮਾਰਨ ਵਾਲੇ ਆਰਐਸਐਸ ਦੀ ਜਨਮ ਕੁੰਡਲੀ ਫਰੋਲਣ ਦੀ ਲੋੜ ਹੈ ਕਿ ਇਹਨਾ ਨੇ ਬਸਤੀਵਾਦੀ ਵਿਰੋਧੀ ਜਦੋਜਹਿਦ ਵਿੱਚ ਹਿੱਸਾ ਲੈਣ ਦਾ ਵਿਰੋਧ ਕੀਤਾ ਹੈ, ਮੁਆਫੀਨਾਮੇ ਲਿਖੇ ਹਨ। ਇਹ ਵਿਚਾਰ ਦਿੱਲੀ ਤੋਂ ਪ੍ਰਸਿੱਧ ਕਾਰਕੁਨ ਸ਼ਿਵਾਨੀ ਕੌਲ ਨੇ ਅੱਜ ਜਨਤਕ ਜਥੇਬੰਦੀਆਂ ਦੀ ਵਿਸ਼ਾਲ ਸਾਂਝੀ ਕਨਵੈਨਸ਼ਨ ਨੂੰ ਸੰਬੋਧਤ ਕਰਦਿਆਂ ਪ੍ਰਗਟ ਕੀਤੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਨੌਜਵਾਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਸਤੀਵਾਦੀ ਪ੍ਰਛਾਵੇਂ ਤੋਂ ਮੁਕਤ ਹੋਣ ਦੇ ਛਲਾਵੇ ਹੇਠ ਅਸਲ ਵਿੱਚ ਰੋਲਟ ਐਕਟ ਤੋਂ ਵੀ ਖਤਰਨਾਕ ਤਿੰਨ ਫੌਜਦਾਰੀ ਕਾਨੂੰਨ ਲਾਗੂ ਕਰਕੇ ਪੁਲਸ ਰਾਜ ਮੜਨ ਵੱਲ ਵਧ ਗਈ ਹੈ। ਲੋਕ ਵਿਰੋਧੀ ਯੂਏਪੀਏ ਅਤੇ ਦੇਸ਼ ਧ੍ਰੋਹ ਦੇ ਕਾਨੂੰਨਾਂ ਨੂੰ ਇਹਨਾਂ ਫੌਜਦਾਰੀ ਧਾਰਾਵਾਂ ਵਿੱਚ ਸ਼ਾਮਲ ਕਰਨ ਦੇ ਨਾਲ ਹੋਰ ਵੱਧ ਜਾਬਰ ਬਣਾ ਦਿੱਤਾ ਹੈ। ਆਪਣੇ ਰੋਜੀ ਰੋਟੀ ਆਦਿ ਦੇ ਵਸੀਲਿਆਂ ਦੀ ਰਾਖੀ ਲਈ ਜਦੋ ਜਹਿਦ ਨੂੰ ਦਹਿਸ਼ਤਗਰਦੀ ਅਤੇ ਹਾਲਤਾਂ ਨੂੰ ਬਿਆਨ ਕਰਨ ਨੂੰ ਦੇਸ਼ ਧ੍ਰੋਹ ਦੀ ਪ੍ਰੀਭਾਸ਼ਾ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸ੍ਰੀ ਬੱਗਾ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਸ੍ਰੀ ਰਾਜਪਾਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਹਕੂਮਤੀ ਨੀਤੀਆਂ ਤੋਂ ਜਾਗਰੂਕ ਹੋਣਾ ਲੋਕ ਪੱਖੀ ਹੱਲ ਲਈ ਨੀਂਹ ਪੱਥਰ ਹੈ, ਇਸ ਕਨਵੈਨਸ਼ਨ ਦੇ ਵਿਚਾਰ ਭਾਵਨਾਂ ਨੂੰ ਜਿੰਦਗੀ ਲਈ ਸੰਘਰਸ਼ ਕਰ ਰਹੇ ਕਾਮੇ ਲੋਕਾਂ ਤੱਕ ਲੈ ਕੇ ਜਾਣ ਦੀ ਜਰੂਰਤ ਹੈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਸਭਾ ਦੇ ਸਕੱਤਰ ਐਡਵੇਕੇਟ ਸੰਦੀਪ ਸਿੰਘ ਨੇ ਹਾਲ ਵਿੱਚ ਹੀ ਜਨਤਕ ਜਮਹੂਰੀ ਕਾਰਕੁਨਾਂ ਉਪਰ ਐਨ ਆਈ ਏ ਛਾਪਿਆ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਛਾਪਿਆ ਦਾ ਮਨੋਰਥ ਜਨਤਕ ਜਮਹੂਰੀ ਲਹਿਰ ਨੂੰ ਨਿਸਾਨਾ ਬਨਾਉਣਾ ਹੈ। ਸ਼ਾਮਲ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ। ਅੰਤ ਵਿੱਚ ਤਰਕਸ਼ੀਲ ਜੋਨ ਮੁਖੀ ਬਲਰਾਜ ਮੌੜ ਵੱਲੋਂ ਪੇਸ ਕੀਤੇ ਮਤਿਆਂ ਰਾਹੀਂ ਕਨਵੈਨਸਨ ਨੇ ਅਰੁੰਧਤੀ ਰਾਏ ਅਤੇ ਪ੍ਰੋ ਸ਼ੋਕਤ ਹੁਸੈਨ ਖਿਲਾਫ ਦਰਜ ਕੇਸ ਤੇ ਮੇਧਾਪਾਟੇਕਰ ਨੂੰ ਦਿੱਤੀ ਸਜਾ ਤੇ ਤਿੰਨ ਫੌਜਦਾਰੀ ਕਾਨੂੰਨ ਰੱਦ ਕਰਨ ਦੀ ਅਤੇ ਪੰਜਾਬ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਪੰਜਾਬ ਅੰਦਰ ਲਾਗੂ ਨਾ ਕਰਨ ਦਾ ਮਤਾ ਪਾਸ ਕਰਨ, ਪੰਜਾਬ, ਚੰਡੀਗੜ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਜਨਤਕ, ਜਮਹੂਰੀ ਕਾਰਕੁਨਾਂ ਅਤੇ ਵਕਾਲਤ ਨਾਲ ਸਬੰਧਤ ਕਾਰਕੁਨਾਂ ਉਪਰ 30 ਅਗਸਤ ਨੂੰ ਐਨਆਈਏ ਵੱਲੋਂ ਕੀਤੀ ਛਾਪੇਮਾਰੀ ਦੀ ਨਿਖੇਧੀ ਕਰਦੇ ਹੋਏ ਗ੍ਰਿਫਤਾਰ ਵਿਅਕਤੀਆਂ ਨੂੰ ਰਿਹਾ ਕਰਨ ਅਤੇ ਹੋਰਨਾ ਨੂੰ ਜਾਰੀ ਹੋਏ ਸੰਮਨ ਮਨਸੂਖ ਕਰਨ ਅਤੇ ਜਪਤ ਕੀਤਾ ਸਮਾਨ ਵਾਪਸ ਕਰਨ ਅਤੇ ਐਨਆਈਏ ਦੀ ਸਥਾਪਨਾ ਰੱਦ ਕਰਨ, ਰਾਜਾਂ ਦੇ ਅਧਿਕਾਰਾ ਦੀ ਉਲੰਘਣਾ ਕਰਦੇ ਐਨਆਈਏ ਐਕਟ ਵਿਰੁਧਪੰਜਾਬ ਸਰਕਾਰ ਨੂੰ ਆਵਾਜ ਉਠਾਉਣ, ਯੂਏਪੀਏ, ਦੇਸ਼ ਧੋਹ, ਐਨਐਸਏ ਆਦਿ ਕਾਲੇ ਕਾਨੂੰਨ ਰੱਦ ਕੀਤੇ ਜਾਣ, ਗ੍ਰਿਫਤਾਰ ਵਿਅਤਕਤੀਆਂ ਨੂੰ ਰਿਹਾ ਕਰਨ, ਲੋਕਾਂ ਦੀ ਰੋਜੀ ਰੋਟੀ ਵਿਰੋਧੀ ਨਿਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਕਿਰਤ ਕਾਨੂੰਨਾ ਵਿੱਚ ਕੀਤੀਆਂ ਸੋਧਾ ਰੱਦ ਕਰਨ ਮੰਗ ਕੀਤੀ।ਅਤੇ ਇਹਨਾਂ ਨੀਤੀਆ ਵਿਰੁੱਧ ਉਠ ਰਹੀ ਆਵਾਜ ਨੂੰ ਕਮਜੋਰ ਕਰਨ ਦੀਆਂ ਹਾਕਮਾਂ ਵੱਲੋਂ ਲੋਕਾਂ ਅੰਦਰ ਵੰਡੀਆਂ ਪਾਉਣ ਦੀਆਂ ਫਿਰਕੂ ਫਾਸ਼ੀ ਚਾਲਾਂ, ਨੀਤੀਆਂ ਦੀ ਨਿਖੇਧੀ ਕਰਦੇ ਹੋਏ ਕਿਰਤੀ ਕਾਮਿਆ ਨੂੰ ਇਹਨਾ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕੀਤਾ ਜਾਵੇ। ਕਨਵੈਨਸ਼ਨ ਦੇਸ਼ ਭਰ (ਕਲਕੱਤਾ, ਮੁਜੱਫਰ ਨਗਰ, ਉਤਰਾਖੰਡ,ਉਤਰ ਪ੍ਰਦੇਸ਼, ਮਨੀਪੁਰ ਆਦਿ) ਵਿੱਚ ਔਰਤਾਂ ਉਪਰ ਹੋਰ ਰਹੀਆਂ ਹਿੰਸਾਂ ਦੀਆਂ ਘਟਨਨਾਵਾਂ ਦੀ ਨਿਖੇਧੀ ਅਤੇ ਇਜਰਾਈਲ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਸ਼ਹਿ ਉੱਤੇ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸ਼ਲਕੁਸੀ ਬੰਦ ਕਰਨ ਦੀ ਮੰਗ ਕੀਤੀ ਪੰਜਾਬ ਅੰਦਰ ਕਿਸਾਨ ਮਜਦੂਰਾਂ ਮੁਲਜਾਮਾਂ ਦੀ ਹੱਕੀ ਮੰਗਾਂ ਮੰਨੀਆਂ ਜਾਣ ਅਤੇ ਉਹਨਾ ਉਪਰ ਜਬਰ ਬੰਦ ਕੀਤਾ ਜਾਵੇ ਪ੍ਰੋਗਰਾਮ ਵਿੱਚ ਮੰਦਰ ਜੱਸੀ, ਹਰਦੀਪ ਮਹਿਣਾ, ਹਰਮੰਦਰ ਭਾਗੀਬਾਂਦਰ, ਨਿਰਮਲ ਸਿਵੀਆਂ ਅਤੇ ਤਰਕਸ਼ੀਲ ਰਾਮ ਨਿਰਮਾਨ ਨੇ ਇਨਕਲਾਬੀ ਗੀਤ ਰੱਖੇ । ਚਾਹ ਪਾਣੀ ਦਾ ਪ੍ਰਬੰਧ ਬੀਕੇਯੂ ਉਗਰਾਹਾਂ ਅਤੇ ਹਾਲ ਦਾ ਪ੍ਰਬੰਧ ਟੀਚਰ ਹੋਮ ਟਰੱਸਟ ਵੱਲੋਂ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਬੀਕੇਯੂ (ਡਕੌਂਦਾ–ਧਨੇਰ), ਬੀਕੇਯੂ ਉਗਰਾਹਾਂ, ਲਹਿਰਾ ਥਰਮਲ ਠੇਕਾ ਮੁਲਾਜਮ ਯੂਨੀ: (ਜਗਰੂਪ) ਪੀਐਸਯੂ (ਲਲਲਕਾਰ) ਪੀਐਸਯੂ ਪੈਨਸ਼ਨਰ ਐਸੋ ਪਾਵਰ ਟਰਾਂਸਮਿਸ਼ਨ ਪੀਐਸਐਸਐਫ (ਗਗਨਦੀਪ) ਦੋਨੇ ਡੀਟੀਐਫ ਪੈਨਸ਼ਨਰ ਐਸੋਸ਼ੀੲਸ਼ਨ, ਟੀਚਰਜ ਹੋਮ ਟਰਸੱਟ, ਸਹਿਤ ਸਭਾ, ਡੀਈਐਫ ਬਿਜਲੀ ਬੋਰਡ ਠੇਕਾ ਕਾਮੇ, ਵੇਰਕਾ ਪਲਾਂਟ ਠੇਕਾ ਕਾਮੇ, ਜਲ ਸਪਲਾਈ ਜਥੇਬੰਦੀ, ਪਾਵਰ ਟਰਾਂਸਮਿਸ਼ਨ ਮੁਲਾਜਮ ਯੂਨੀਅਨ, ਪੀਐਸਐਸਐਫ (ਰਾਣਾ), ਨੌਜਵਾਨ ਭਾਰਤ ਸਭਾ, ਪੀਐਸਯੂ ਸ਼ਹੀਦ ਰੰਧਾਵਾ, ਸਾਹਿਤ ਸਭਾ ,ਟੀਐਸ ਯੂ(ਭੰਗਲ), ਬੀਕੇਯੂ ਕ੍ਰਾਂਤੀਕਾਰੀ, ਸਾਹਿਤ ਸਿਰਜਣਾ ਮੰਚ, ਕਿਰਤੀ ਕਿਸਾਨ ਯੂਨੀਅਨ, ਦਿਹਾਤੀ ਮਜਦੂਰ ਸਭਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ, ਦਮਦਮਾ ਸਾਹਿਤ ਸਭਾਤਲਵੰਡੀ ਸਾਬੋ ਆਦਿ ਨੇ ਸ਼ਮੂਲੀਅਤ ਕੀਤੀ ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...