IPhone 16 ਖਰੀਦਣ ‘ਤੇ ਮਿਲੇਗਾ 5 ਹਜ਼ਾਰ ਰੁਪਏ ਦਾ ਡਿਸਕਾਊਂਟ

ਨਈ ਦੁਨੀਆ, 13 ਸਤੰਬਰ – ਤੁਸੀਂ ਅੱਜ (ਸ਼ੁੱਕਰਵਾਰ) ਤੋਂ ਐਪਲ ਦੇ ਨਵੀਨਤਮ ਆਈਫੋਨ 16 ਸੀਰੀਜ਼ ਦੇ ਸਮਾਰਟਫ਼ੋਨ ਲਈ ਪ੍ਰੀ-ਆਰਡਰ ਕਰ ਸਕੋਗੇ। ਕੰਪਨੀ ਨੇ ਨਵੀਂ ਸੀਰੀਜ਼ ‘ਚ iPhone 16, iPhone 16 Plus, iPhone 16 Pro ਅਤੇ iPhone 16 Pro Max ਨੂੰ ਸ਼ਾਮਲ ਕੀਤਾ ਹੈ।

ਆਈਫੋਨ 16 ਸੀਰੀਜ਼ ਪ੍ਰੀ-ਆਰਡਰ

ਆਈਫੋਨ 16 ਸੀਰੀਜ਼ ਦਾ ਪ੍ਰੀ-ਆਰਡਰ ਭਾਰਤ ‘ਚ ਸ਼ੁੱਕਰਵਾਰ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਫੋਨ ਨੂੰ ਐਪਲ ਸਟੋਰ ਜਾਂ ਈ-ਕਾਮਰਸ ਸਾਈਟ ਐਮਾਜ਼ੋਨ, ਫਲਿੱਪਕਾਰਟ ਜਾਂ ਕਰੋਮਾ ਤੋਂ ਖਰੀਦਿਆ ਜਾ ਸਕਦਾ ਹੈ।

iPhone 16 ਸੀਰੀਜ਼ ਪ੍ਰੀ-ਆਰਡਰ ਆਫਰ, ਡਿਸਕਾਊਂਟ ਤੇ ਐਕਸਚੇਂਜ ਬੋਨਸ

ਜੇਕਰ ਤੁਸੀਂ ਆਈਫੋਨ ਸੀਰੀਜ਼ ਤੋਂ ਕੋਈ ਹੈਂਡਸੈੱਟ ਪ੍ਰੀ-ਬੁੱਕ ਕਰਦੇ ਹੋ। ਅਮੇਰਿਕਨ ਐਕਸਪ੍ਰੈਸ, ਐਕਸਿਸ ਬੈਂਕ ਜਾਂ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਭੁਗਤਾਨ ਕਰਦੇ ਹੋ ਤਾਂ ਤੁਸੀਂ ਬਿਨਾਂ ਲਾਗਤ ਵਾਲੇ EMI ਵਿਕਲਪ ਦੇ ਨਾਲ 5,000 ਰੁਪਏ ਦਾ ਤਤਕਾਲ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 4,000 ਰੁਪਏ ਤੋਂ ਲੈ ਕੇ 67,500 ਰੁਪਏ ਤਕ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤਿੰਨ ਮਹੀਨਿਆਂ ਲਈ ਐਪਲ ਮਿਊਜ਼ਿਕ, ਐਪਲ ਟੀਵੀ ਤੇ ਐਪਲ ਆਰਕੇਡ ਮੁਫ਼ਤ ਉਪਲਬਧ ਹੋਣਗੇ।

ਕਦੋਂ ਖਰੀਦ ਸਕੋਗੇ iPhone 16 ? – iPhone 16 Booking Date

ਆਈਫੋਨ 16 ਸੀਰੀਜ਼ ਦੀ ਵਿਕਰੀ 20 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸਨੂੰ ਐਪਲ ਸਟੋਰ, ਕਰੋਮਾ, ਰਿਲਾਇੰਸ ਡਿਜੀਟਲ ਸਮੇਤ ਪ੍ਰਮੁੱਖ ਰਿਟੇਲ ਚੈਨਲ ਪਾਰਟਨਰ ਤੋਂ ਖਰੀਦਿਆ ਜਾ ਸਕਦਾ ਹੈ। ਗਾਹਕ ਖਰੀਦਣ ਲਈ ਆਨਲਾਈਨ ਪਲੇਟਫਾਰਮ ‘ਤੇ ਵੀ ਵਿਜ਼ਿਟ ਕਰ ਸਕਦੇ ਹਨ।

ਭਾਰਤ ‘ਚ ਆਈਫੋਨ 16 ਸੀਰੀਜ਼ ਦੀ ਕੀਮਤ

ਆਈਫੋਨ 16

128 ਜੀਬੀ- 79,900 ਰੁਪਏ, 256 ਜੀਬੀ- 89,900 ਰੁਪਏ, 512 ਜੀਬੀ- 1,09,900 ਰੁਪਏ

ਆਈਫੋਨ 16 ਪਲੱਸ

128 ਜੀਬੀ- 89,900 ਰੁਪਏ, 256 ਜੀਬੀ- 99,900 ਰੁਪਏ, 512 ਜੀਬੀ- 1,19,900 ਰੁਪਏ

ਆਈਫੋਨ 16 ਪ੍ਰੋ

128 ਜੀਬੀ- 1,19,900 ਰੁਪਏ, 256 ਜੀਬੀ- 1,29,900 ਰੁਪਏ, 512 ਜੀਬੀ- 1,49,900 ਰੁਪਏ, 1 ਟੀਬੀ- 1,69,900 ਰੁਪਏ

ਆਈਫੋਨ 16 ਪ੍ਰੋ ਮੈਕਸ

256 ਜੀਬੀ- 1,49,900 ਰੁਪਏ, 512 ਜੀਬੀ- 1,64,900 ਰੁਪਏ, 1 ਟੀਬੀ- 1,84,900 ਰੁਪਏ

ਸਾਂਝਾ ਕਰੋ

ਪੜ੍ਹੋ