ਚੀਨ ‘ਚ ਸਾਹਮਣੇ ਆਇਆ ਇਕ ਹੋਰ ਖ਼ਤਰਨਾਕ ਵਾਇਰਸ

ਨਵੀਂ ਦਿੱਲੀ, 10 ਸਤੰਬਰ – ਚੀਨ ‘ਚ ਇਕ ਵਾਇਰਸ ਸਾਹਮਣੇ ਆਇਆ ਹੈ। ਜਿਸ ਦਾ ਨਾਂ Wetland Virus (WELV) ਹੈ। ਇਸ ਵਾਇਰਸ ਕਾਰਨ ਵਿਗਿਆਨੀਆਂ ਤੇ ਸਿਹਤ ਅਧਿਕਾਰੀ ਚਿੰਤਾ ‘ਚ ਹਨ। ਇਸ ਦੀ ਲੱਛਣ ਸੁਣ ਕੇ ਪਸੀਨੇ ਛੁੱਟ ਜਾਂਦੇ ਹਨ। ਇਹ ਵਾਇਰਸ ਟਿਕ ਦੇ ਕੱਟਣ ਨਾਲ ਫੈਲਦਾ ਹੈ। ਇਸ ਵਾਇਰਸ ਨਾਲ ਗੰਭੀਰ ਨਿਊਰੋਲੌਜਿਕ ਸਮੱਸਿਆ (What are the diseases caused by wetlands) ਵੀ ਪੈਦਾ ਹੋ ਸਕਦੀ ਹੈ।

ਕਦੋਂ ਆਇਆ ਹੈ ਇਹ ਵਾਇਰਸ

ਇਹ ਵਾਇਰਸ WELV ਦੀ ਸਭ ਤੋਂ ਪਹਿਲੀ ਪਛਾਣ 2019 ‘ਚ ਚੀਨ ਦੇ ਜਿਨਝੁ ਸ਼ਹਿਰ ‘ਚ ਇਕ 61 ਸਾਲਾ ਵਿਅਕਤੀ ਵਿੱਚ ਹੋਈ ਸੀ। ਉਸ ਵਿਅਕਤੀ ਨੂੰ ਇੱਕ ਟਿੱਕ ਨੇ ਡੰਗ ਲਿਆ ਜਿਸ ਤੋਂ ਬਾਅਦ ਉਸ ਨੂੰ ਬੁਖਾਰ, ਸਿਰ ਦਰਦ ਤੇ ਉਲਟੀਆਂ ਵਰਗੇ ਲੱਛਣ ਦਿਖਾਈ ਦੇਣ ਲੱਗੇ। ਮਰੀਜ਼ ਵਿੱਚ ਐਂਟੀਬਾਇਓਟਿਕ ਪ੍ਰਤੀਰੋਧ ਦੇ ਲੱਛਣ ਵੀ ਦਿਖਾਈ ਦੇ ਰਹੇ ਸਨ।

ਕਿਹੜੇ ਜੀਵਾਂ ‘ਚ ਹੁੰਦੈ ਇਹ ਵਾਇਰਸ

ਵਿਗਿਆਨੀਆਂ ਨੇ ਫਿਰ ਉੱਤਰੀ ਚੀਨ ਵਿੱਚ ਡੂੰਘਾਈ ਨਾਲ ਅਧਿਐਨ ਕੀਤਾ ਤੇ ਪਾਇਆ ਕਿ WELV ਖੇਤਰ ਵਿੱਚ ਲੱਭੇ ਗਏ ਲਗਪਗ 2% ਟਿੱਕਾਂ ਵਿੱਚ ਮੌਜੂਦ ਸੀ। ਖ਼ਾਸ ਤੌਰ ‘ਤੇ ਇਹ ਵਾਇਰਸ ਹੈਮਾਫਾਈਸਲਿਸ ਕੰਨਸੀਨਾ ਨਾਮਕ ਟਿੱਕ ਪ੍ਰਜਾਤੀਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਗਿਆ ਸੀ। WELV RNA ਭੇਡਾਂ, ਘੋੜਿਆਂ, ਸੂਰਾਂ ਤੇ ਚੂਹੇ ਵਿੱਚ ਵੀ ਪਾਇਆ ਗਿਆ ਹੈ। ਇਹ ਵਾਇਰਸ ਨਾ ਸਿਰਫ਼ ਮਨੁੱਖੀ ਸੈੱਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਬਲਕਿ ਜਾਨਵਰਾਂ ਵਿਚ ਵੀ ਖ਼ਤਰਨਾਕ ਸੰਕਰਮਣ ਦਾ ਕਾਰਨ ਬਣਦਾ ਹੈ।

ਕਿਹੜੇ ਲੱਛਣ ਦਿਖਾਈ ਦਿੰਦੇ ਹਨ

ਖੋਜਕਰਤਾਵਾਂ ਨੇ ਖੇਤਰ ਦੇ ਜੰਗਲੀ ਰੇਂਜਰਾਂ ਦੇ ਖੂਨ ਦੇ ਨਮੂਨਿਆਂ ਦਾ ਵੀ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ WELV ਲਈ ਐਂਟੀਬਾਡੀਜ਼ 640 ਵਿੱਚੋਂ 12 ਲੋਕਾਂ ਵਿੱਚ ਮੌਜੂਦ ਸਨ। ਟਿੱਕ ਕੱਟਣ ਵਾਲੇ ਮਰੀਜ਼ਾਂ ‘ਤੇ ਕੀਤੇ ਗਏ ਹੋਰ ਟੈਸਟਾਂ ਤੋਂ ਪਤਾ ਲੱਗਿਆ ਹੈ ਕਿ 20 ਵਿਅਕਤੀ ਡਬਲਯੂਈਐਲਵੀ ਪਾਜ਼ੇਟਿਵ ਸਨ। ਇਨ੍ਹਾਂ ਮਰੀਜ਼ਾਂ ਵਿੱਚ ਬੁਖਾਰ, ਚੱਕਰ ਆਉਣੇ, ਸਿਰ ਦਰਦ, ਜੀ ਕੱਚਾ ਹੋਣਾ ਤੇ ਦਸਤ ਵਰਗੇ ਲੱਛਣ ਦੇਖੇ ਗਏ। ਇੰਨਾ ਹੀ ਨਹੀਂ ਇਸ ਵਾਇਰਸ ਕਾਰਨ ਇਕ ਮਰੀਜ਼ ਕੋਮਾ ਵਿਚ ਵੀ ਚਲਾ ਗਿਆ। ਹਾਲਾਂਕਿ ਜ਼ਿਆਦਾਤਰ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਜਾਂਦੇ ਹਨ। ਚੂਹਿਆਂ ‘ਤੇ ਹੋਇਆ ਪ੍ਰਯੋਗ ਦੱਸਦਾ ਹੈ ਕਿ WELV ਖ਼ਤਰਨਾਕ ਸੰਕਰਮਣ ਦਾ ਕਾਰਨ ਬਣ ਸਕਦਾ ਹੈ।

WELV ਨਾਲ ਸਬੰਧਤ ਕੁਝ ਜ਼ਰੂਰੀ ਗੱਲਾਂ

WELV ਟਿੱਕ ਦੇ ਕੱਟਣ ਨਾਲ ਫੈਲਦਾ ਹੈ। ਇਹ ਵਾਇਰਸ ਦਿਮਾਗ ਸਮੇਤ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। WELV ਨੂੰ ਰੋਕਣ ਲਈ ਟਿੱਕ ਦੀ ਰੋਕਥਾਮ ਦੇ ਉਪਾਅ ਅਪਣਾਉਣੇ ਜ਼ਰੂਰੀ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...