ਨਵੇਂ ਆਈਟੀ ਨਿਯਮਾਂ ਤਹਿਤ ਗੂਗਲ ਤੇ ਵਟਸਐਪ ਯੂਜ਼ਰਜ਼ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਨੇ ਵਟਸਐਪ ਤੇ Google ਦੇ ਨਿਯਮਾਂ ਨੂੰ ਤੋੜਨ ਦਾ ਕੰਮ ਕੀਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਗੂਗਲ ਨੇ ਸਤੰਬਰ ਮਹੀਨੇ ਕਰੀਬ 76,967 ਲੋਕਾਂ ਖਿਲਾਫ਼ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ, ਉੱਥੇ ਹੀ ਫੇਸਬੁਕ ਓਨਡ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਕਰੀਬ 22 ਲੱਖ ਵਟਸਐਪ ਅਕਾਊਂਟ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। Google ਤੇ ਵਟਸਐਪ ਨੇ ਇਸ ਦਾ ਖੁਲਾਸਾ ਆਪਣੀ ਮਾਸਿਕ ਰਿਪੋਰਟ ‘ਚ ਕੀਤਾ ਹੈ। ਗੂਗਲ ਨੂੰ ਸਤੰਬਰ ਮਹੀਨੇ ਯੂਜ਼ਰਜ਼ ਨਾਲ 29,842 ਸ਼ਿਕਾਇਤ ਮਿਲੀ। ਇਸ ਵਿਚ Google ਨੇ 76,967 ਕੰਟੈਂਟ ਨੂੰ ਗ਼ਲਤ ਦੱਸਿਆ ਤੇ ਉਸ ਨੂੰ ਬਲਾਕ ਕਰ ਦਿੱਤਾ। Google ਨੇ ਆਪਣੀ ਮੰਥਲੀ ਟਰਾਂਸਪੇਰੈਂਸੀ ਰਿਪੋਰਟ ‘ਚ ਇਸ ਦਾ ਖੁਲਾਸਾ ਕੀਤਾ ਹੈ। Google ਨੇ ਆਟੋਮੇਟਿਡ ਰੂਟ ਤੋਂ ਗ਼ਲਤ 4,50,246 ਕੰਟੈਂਟ ਦੀ ਪਛਾਣ ਕੀਤੀ ਹੈ। ਇਸ ਵਿਚੋਂ ਜ਼ਿਆਦਾਤਰ ਸ਼ਿਕਾਇਤ ਥਰਡ ਪਾਰਟੀ ਨੂੰ ਲੈ ਕੇ ਹਨ, ਜੋ ਲੋਕਲ ਨਿਯਮਾਂ ਖਿਲਾਫ਼ ਹਨ। ਨਾਲ ਹੀ ਕੁਝ ਸ਼ਿਕਾਇਤਾਂ ਪੇਟੈਂਟ ਤੇ ਪਾਇਰੇਸੀ ਨੂੰ ਲੈ ਕੇ ਹਨ।
ਵਟਸਐਪ ਨੇ 22 ਲੱਖ ਤੋਂ ਜ਼ਿਆਦਾ ਵਟਸਐਪ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਯੂਜ਼ਰਜ਼ ਦੀ ਸੇਫਟੀ ਤੇ ਸਕਿਓਰਟੀ ਦੇ ਮੱਦੇਨਜ਼ਰ ਅਕਾਊਂਟ ਬੈਨ ਕੀਤੇ ਗਏ। ਬੈਨ ਅਕਾਊਂਟਸ ਦੀ ਗਿਣਤੀ 22 ਲੱਖ 9 ਹਜ਼ਾਰ ਹੈ। ਵਟਸਐਪ ਮੁਤਾਬਕ ਸਤੰਬਰ ‘ਚ 560 ਯੂਜ਼ਰ ਸ਼ਿਕਾਇਤਾਂ ਮਿਲੀਆਂ ਸਨ।