BSNL ਨੇ ਪੇਸ਼ ਕੀਤਾ 365 ਦਿਨਾਂ ਤਕ ਚੱਲਣ ਵਾਲਾ ਸਭ ਤੋਂ ਸਸਤਾ ਪਲਾਨ

ਟੈਲੀਕਾਮ ਕੰਪਨੀ ਬੀਐੱਸਐੱਨਐੱਲ ਸਾਲ ਦੀ ਵੈਲੀਡਿਟੀ ਵਾਲੇ ਕਈ ਪਲਾਨ ਪੇਸ਼ ਕਰਦੀ ਹੈ। ਜੇ ਤੁਸੀਂ ਸਾਲਾਨਾ ਵੈਲਿਡਿਟੀ ਵਾਲੇ ਪ੍ਰੀਪੇਡ ਪਲਾਨ ਦੀ ਤਲਾਸ਼ ਵਿਚ ਹੋ ਤਾਂ BSNL ਕੋਲ ਪੰਜ ਧਾਸੂ ਪਲਾਨ ਹਨ ਜਿਨ੍ਹਾਂ ਦੀ ਸ਼ੁਰੂਆਤ 1198 ਰੁਪਏ ਤੋਂ ਲੈ ਕੇ 2999 ਰੁਪਏ ਤਕ ਹੈ।

BSNL ਦੇ 365 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ

BSNS ਦਾ 2998 ਰੁਪਏ ਵਾਲਾ ਪਲਾਨ ਰੋਜ਼ਾਨਾ 3 GB ਡਾਟਾ ਦਿੰਦਾ ਹੈ। ਇਸ ਪਲਾਨ ‘ਚ ਅਨਲਿਮਟਿਡ ਵਾਇਸ ਕਾਲਿੰਗ ਮਿਲਦੀ ਹੈ। ਨਾਲ ਹੀ ਤੁਹਾਨੂੰ ਰੋਜ਼ਾਨਾ 100 SMS ਵੀ ਮਿਲਦੇ ਹਨ। ਹਾਈ ਸਪੀਡ ਡਾਟਾ ਖਤਮ ਹੋਣ ਤੋਂ ਬਾਅਦ ਸਪੀਡ 40 kbps ਹੋ ਜਾਵੇਗੀ।

1,999 ਰੁਪਏ ਵਾਲਾ ਪਲਾਨ

ਕੰਪਨੀ ਦੇ 1999 ਰੁਪਏ ਵਾਲੇ ਪਲਾਨ ‘ਚ 600 ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਮਿਲਦੀ ਹੈ। ਹਾਈ ਸਪੀਡ ਡਾਟਾ ਖਤਮ ਹੋਣ ਤੋਂ ਬਾਅਦ ਸਪੀਡ 40 kbps ਤਕ ਘੱਟ ਜਾਂਦੀ ਹੈ। ਹੋਰ ਲਾਭਾਂ ‘ਚ ਹਾਰਡੀ ਗੇਮਜ਼, ਚੈਲੇਂਜਰ ਏਰੀਨਾ ਗੇਮਜ਼, ਜ਼ਿੰਗ ਮਿਊਜ਼ਿਕ ਤੇ ਬੀਐਸਐਨਐਲ ਟਿਊਨਜ਼ ਦਾ ਐਕਸੈੱਸ ਸ਼ਾਮਲ ਹੈ।

1,198 ਰੁਪਏ ਵਾਲਾ ਪਲਾਨ

ਕੰਪਨੀ ਦੇ 1198 ਰੁਪਏ ਵਾਲੇ ਪਲਾਨ ‘ਚ ਰੋਜ਼ਾਨਾ 3 ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ ਦੀ ਵੈਲਿਡਿਟੀ 365 ਦਿਨਾਂ ਦੀ ਹੈ। ਇਸ ਪਲਾਨ ‘ਚ 300 ਮਿੰਟ ਦੀ ਐਨੀ-ਨੈੱਟ ਵੌਇਸ ਕਾਲਿੰਗ ਮਿਲਦੀ ਹੈ। ਨਾਲ ਹੀ ਹਰ ਮਹੀਨੇ 30 SMS ਦਿੱਤੇ ਜਾਂਦੇ ਹਨ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ 25 ਪੈਸੇ ਪ੍ਰਤੀ ਐਮਬੀ ਚਾਰਜ ਕੀਤਾ ਜਾਵੇਗਾ।

1,498 ਰੁਪਏ ਵਾਲਾ ਪਲਾਨ

ਇਸ ਪਲਾਨ ‘ਚ 120 ਜੀਬੀ ਡਾਟਾ ਦਿੱਤਾ ਗਿਆ ਹੈ। ਇਹ ਪਲਾਨ ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 100 SMS ਦੀ ਪੇਸ਼ਕਸ਼ ਕਰਦਾ ਹੈ। ਵੈਲਿਡਿਟੀ ਦੀ ਗੱਲ ਕਰੀਏ ਤਾਂ ਇਹ ਪਲਾਨ ਪੂਰੇ ਇਕ ਸਾਲ ਤਕ ਚੱਲਦਾ ਹੈ।

2,999 ਰੁਪਏ ਵਾਲਾ ਪਲਾਨ

BSNL ਦੇ 2999 ਰੁਪਏ ਵਾਲੇ ਪਲਾਨ ‘ਚ ਯੂਜ਼ਰਜ਼ ਨੂੰ ਰੋਜ਼ਾਨਾ 3GB ਡਾਟਾ ਮਿਲਦਾ ਹੈ। ਇਸ ਪਲਾਨ ਦੀ ਵੈਲਿਡਿਟੀ 365 ਦਿਨਾਂ ਦੀ ਹੈ। ਇਹ ਪਲਾਨ ਅਨਲਿਮਟਿਡ ਕਾਲਿੰਗ ਦੇ ਨਾਲ ਆਉਂਦਾ ਹੈ। ਹਾਈ ਸਪੀਡ ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40kbps ਤਕ ਘੱਟ ਜਾਂਦੀ ਹੈ।

ਸਾਂਝਾ ਕਰੋ

ਪੜ੍ਹੋ