ਲੋਅ ਬਲੱਡ ਪਰੈਸ਼ਰ ਦੇ ਸੰਕੇਤ ਹੁੰਦੇ ਨੇ ਅਚਾਨਕ ਚੱਕਰ ਤੇ ਧੁੰਦਲਾ ਨਜ਼ਰ ਆਉਣਾ

ਨਵੀਂ ਦਿੱਲੀ 3 ਸਤੰਬਰ – ਅੱਜਕਲ੍ਹ ਬਹੁਤ ਸਾਰੇ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਆਮ ਤੌਰ ‘ਤੇ ਜਦੋਂ ਬਲੱਡ ਪ੍ਰੈਸ਼ਰ ਦੀ ਗੱਲ ਆਉਂਦੀ ਹੈ ਤਾਂ ਲੋਕ ਸਭ ਤੋਂ ਪਹਿਲਾਂ ਹਾਈ ਬੀਪੀ ਯਾਨੀ ਹਾਈਪਰਟੈਨਸ਼ਨ ਦੀ ਗੱਲ ਕਰਦੇ ਹਨ ਪਰ ਘੱਟ ਬਲੱਡ ਪ੍ਰੈਸ਼ਰ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹ ਇਸ ਲਈ ਕਿਉਂਕਿ ਘੱਟ ਬੀਪੀ ਦੇ ਲੱਛਣ ਇੰਨੇ ਸਪੱਸ਼ਟ ਤੌਰ ‘ਤੇ ਦਿਖਾਈ ਨਹੀਂ ਦਿੰਦੇ ਤੇ ਲੋਕ ਇਸਨੂੰ ਹਾਈਪਰਟੈਨਸ਼ਨ ਦੇ ਮੁਕਾਬਲੇ ਘੱਟ ਖ਼ਤਰਨਾਕ ਮੰਨਦੇ ਹਨ। ਹਾਲਾਂਕਿ, ਸੱਚਾਈ ਇਹ ਹੈ ਕਿ ਲੋਅ ਬਲੱਡ ਪ੍ਰੈਸ਼ਰ, ਜਿਸ ਨੂੰ ਹਾਈਪੋਟੈਂਸ਼ਨ ਵੀ ਕਿਹਾ ਜਾਂਦਾ ਹੈ, ਅੱਜਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਜਦੋਂ ਬਲੱਡ ਪ੍ਰੈਸ਼ਰ 120/80 ਮਿਲੀਮੀਟਰ ਦੀ ਆਮ ਬਲੱਡ ਪ੍ਰੈਸ਼ਰ ਰੇਂਜ ਤੋਂ ਘੱਟ ਹੁੰਦਾ ਹੈ ਤੇ 90/60 ਤੋਂ ਹੇਠਾਂ ਜਾਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਸਨੂੰ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਲੋਅ ਬੀਪੀ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿਚ ਪੌਸ਼ਟਿਕ ਤੱਤਾਂ ਦੀ ਕਮੀ, ਗੰਭੀਰ ਸੰਕਰਮਣ, ਡੀਹਾਈਡਰੇਸ਼ਨ, ਤਣਾਅ, ਹਾਈਪੋਥਾਈਰੋਡਿਜ਼ਮ, ਅਨੀਮੀਆ ਜਾਂ ਖੂਨ ਦੀ ਮਾਤਰਾ ਵਿੱਚ ਕਮੀ, ਗਰਭ ਅਵਸਥਾ, ਦਿਲ ਨਾਲ ਸਬੰਧਤ ਸਮੱਸਿਆਵਾਂ ਆਦਿ ਸ਼ਾਮਲ ਹਨ। BP ਲੋਅ ਹੋਣ ‘ਤੇ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ-

ਚੱਕਰ ਆਉਣਾ

ਬੇਹੋਸ਼ੀ

ਧੁੰਦਲਾ ਨਜ਼ਰ ਆਉਣਾ

ਪਿਆਸ ਲੱਗਣੀ

ਉਲਟੀਆਂ ਆਉਣਾ ਤੇ ਥਕਾਵਟ

ਲੰਬੇ ਸਮੇਂ ਤੱਕ ਬੈਠਣ ਜਾਂ ਲੇਟਣ ਤੋਂ ਬਾਅਦ ਖੜ੍ਹੇ ਹੋਣ ਦੌਰਾਨ ਚੱਕਰ ਆਉਣ ਨੂੰ ਪੋਸਚਰਲ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ। ਇਨ੍ਹਾਂ ਲੱਛਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਦਾ ਇਲਾਜ ਕਰੋ। ਨਾਲ ਹੀ, ਜੇਕਰ ਤੁਹਾਨੂੰ ਅਚਾਨਕ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਹੋ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਰੰਤ ਰਾਹਤ ਪਾ ਸਕਦੇ ਹੋ-

ਲੂਣ

ਪਾਣੀ ‘ਚ ਲੂਣ ਘੋਲ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਹੋ ਜਾਂਦਾ ਹੈ। ਵੈਸੇ ਤਾਂ WHO ਅਨੁਸਾਰ ਲੂਣ ਦੀ ਮਾਤਰਾ ਇਕ ਦਿਨ ਵਿੱਚ ਇਕ ਚਮਚ ਨਮਕ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਲੋਅ ਬਲੱਡ ਪ੍ਰੈਸ਼ਰ ‘ਚ ਸੋਡੀਅਮ ਦੀ ਮਾਤਰਾ ਨੂੰ ਵਧਾਉਣਾ ਜ਼ਰੂਰੀ ਹੋ ਜਾਂਦਾ ਹੈ, ਇਸ ਲਈ ਪਾਣੀ ਵਿੱਚ ਲੂਣ ਘੋਲ ਕੇ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ। ਪਾਣੀ ਖੂਨ ਦੀ ਮਾਤਰਾ ਵਧਾ ਕੇ ਤੁਹਾਨੂੰ ਹਾਈਡਰੇਟ ਰੱਖਣ ‘ਚ ਮਦਦ ਕਰਦਾ ਹੈ, ਜੋ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

ਤੁਲਸੀ ਪਾਣੀ

ਤੁਲਸੀ ਦੇ ਪੱਤਿਆਂ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਯੂਜੇਨੋਲ ਨਾਮਕ ਐਂਟੀਆਕਸੀਡੈਂਟ ਵੀ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਲਈ ਪਾਣੀ ‘ਚ ਤੁਲਸੀ ਦੀਆਂ ਕੁਝ ਪੱਤੀਆਂ ਪਾ ਕੇ ਉਬਾਲੋ ਤੇ ਫਿਰ ਇਸ ਪਾਣੀ ਦਾ ਸੇਵਨ ਕਰੋ।

ਸੌਗੀ

ਸੌਗੀ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਸਵੇਰੇ ਇਸ ਦਾ ਸੇਵਨ ਕਰੋ। ਇਹ ਬਲੱਡ ਸਰਕੂਲੇਸ਼ਨ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਕਰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ।

ਵਿਟਾਮਿਨ ਬੀ 12 ਭਰਪੂਰ ਖੁਰਾਕ

ਵਿਟਾਮਿਨ ਬੀ 12 ਤੇ ਫੋਲੇਟ ਦੀ ਘਾਟ ਅਨੀਮੀਆ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ ਹੈ। ਇਸ ਲਈ ਆਪਣੀ ਖੁਰਾਕ ‘ਚ ਮੀਟ, ਆਂਡੇ, ਮੱਛੀ, ਦੁੱਧ ਤੇ ਪਨੀਰ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤੇ ਹਰੀਆਂ ਪੱਤੇਦਾਰ ਸਬਜ਼ੀਆਂ, ਬਰੋਕਲੀ, ਦਾਲ, ਨਿੰਬੂ ਜਾਤੀ ਦੇ ਫਲ, ਮੇਵੇ ਤੇ ਬੀਜਾਂ ਦਾ ਸੇਵਨ ਕਰੋ, ਜਿਸ ਨਾਲ ਸਰੀਰ ਨੂੰ ਵਿਟਾਮਿਨ ਬੀ12 ਤੇ ਫੋਲੇਟ ਦੀ ਭਰਪੂਰ ਮਾਤਰਾ ਮਿਲਦੀ ਰਹੇ।

ਕੈਫੀਨ

ਚਾਹ ਤੇ ਕੌਫੀ ਆਰਜ਼ੀ ਤੌਰ ‘ਤੇ ਬਲੱਡ ਪ੍ਰੈਸ਼ਰ ਵਧਾ ਸਕਦੇ ਹਨ। ਹਾਲਾਂਕਿ, ਇਸ ਬਾਰੇ ਖੋਜ ਅਜੇ ਵੀ ਜਾਰੀ ਹੈ।

ਕੰਪਰੈਸ਼ਨ ਸਟੋਕਿੰਗ

ਇਹ ਸਰੀਰ ‘ਚ ਖੂਨ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ‘ਚ ਮਦਦ ਕਰਦੇ ਹਨ ਤੇ ਲੱਤਾਂ ਵਿੱਚ ਖੂਨ ਦੇ ਜਮ੍ਹਾਂ ਹੋਣ ਨੂੰ ਰੋਕਦੇ ਹਨ। ਇਹ ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

Disclaimer : ਲੇਖ ‘ਚ ਦਿੱਤੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹੈ ਤੇ ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...