ਭਾਗਾਂ ਵਾਲਾ ਚਮਕੇ ਤਾਰਾ -ਤਾਰਾ ਵੇਖ ਰਹੇ ਹਾਂ
ਨਵਾਂ ਕੋਈ ਹੁਣ ਹੋ ਰਿਹਾ ਪਸਾਰਾ ਵੇਖ ਰਹੇ ਹਾਂ।
ਕਿਸਮਤ ਨੂੰ ਦੋਸ਼ੀ ਬਣਾ ਕੇ ਬੈਠ ਗਏ ਸੀ
ਮਿਹਨਤ ਨਾਲ ਹੋ ਰਿਹਾ ਨਿਤਾਰਾ ਵੇਖ ਰਹੇ ਹਾਂ।
ਰੇਖਾਵਾਂ ਨੂੰ ਦੋਸ਼ੀ ਬਣਾ ਰੋਗ ਵਧਾਈ ਜਾਂਦੇ ਹਾਂ
ਇਸ ਜੰਜਾਲ ਦਾ ਅਜ਼ਬ ਪਸਾਰਾ ਵੇਖ ਰਹੇ ਹਾਂ।
ਹਿੰਮਤ ਅੱਗੇ ਲਛਮੀ ਨੂੰ ਰੂਹ ਦੇ ਵਿਚ ਸਮਾ ਕੇ ਰੱਖ
ਅਸੀਂ ਨਵੀਂ ਸੋਚ ਦਾ ਲਿਸ਼ਕਾਰਾ ਵੇਖ ਰਹੇ ਹਾਂ।
ਜਿਸ ਮਿੱਟੀ ਵਿੱਚ ਸੋਨਾ ਉੱਗੇ ਉਸਦਾ ਸਾਈਂ ਕਿਉਂ?
ਖੇਤਾਂ ਦੇ ਵਿੱਚ ਪਾਰਾ-ਪਾਰਾ ਹੁੰਦਾ ਵੇਖ ਰਹੇ ਹਾਂ।
ਫਸੇ ਰਹੇ ਹਾਂ ਮੰਝਧਾਰ ਵਿਚ ਹੁਣ ਤੀਕਰ ਵੀ
ਬੁੱਟਰ ਲੰਘ ਜਾਣਾ ਹੁਣ ਪਾਰ ਕਿਨਾਰਾ ਵੇਖ ਰਹੇ ਹਾਂ।
ਡਾ: ਸਤਿੰਦਰਜੀਤ ਕੌਰ ਬੁੱਟਰ